ਹਿਜ਼ਕੀਏਲ 28

ਤੇਰੀ ਸੁੰਦਰਤਾ ਦੇ ਕਾਰਨ ਤੇਰਾ ਮਨ ਹੰਕਾਰੀ ਹੋ ਗਿਆ, ਅਤੇ ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨੂੰ ਭ੍ਰਿਸ਼ਟ ਕਰ ਲਿਆ। ਇਸ ਲਈ ਮੈਂ ਤੁਹਾਨੂੰ ਧਰਤੀ ਉੱਤੇ ਸੁੱਟ ਦਿੱਤਾ; ਮੈਂ ਰਾਜਿਆਂ ਦੇ ਸਾਮ੍ਹਣੇ ਤੇਰਾ ਤਮਾਸ਼ਾ ਬਣਾਇਆ।

Ezekiel 28:17 (UKJV) Yours heart was lifted up because of your beauty, you have corrupted your wisdom by reason of your brightness: I will cast you to the ground, I will lay you before kings, that they may behold you.

15ਤੂੰ ਆਪਣੇ ਚਾਲ-ਚਲਣ ਵਿੱਚ ਨਿਰਦੋਸ਼ ਸੀ ਜਿਸ ਦਿਨ ਤੋਂ ਤੈਨੂੰ ਬਣਾਇਆ ਗਿਆ ਸੀ। ਇੱਥੋ ਤੱਕ ਤੇਰੇ ਵਿੱਚ ਬੁਰਾਈ ਨਾ ਪਾਈ ਗਈ।

16ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ ਅਤੇ ਤੂੰ ਪਾਪ ਕੀਤਾ। ਇਸ ਲਈ ਮੈਂ ਤੈਨੂੰ ਪਰਮੇਸ਼ਵਰ ਦੇ ਪਰਬਤ ਉੱਤੋਂ ਨਾਪਾਕੀ ਵਾਂਗੂੰ ਸੁੱਟ ਦਿੱਤਾ ਅਤੇ ਤੇਰੇ ਢੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ।

17ਤੇਰੀ ਸੁੰਦਰਤਾ ਦੇ ਕਾਰਨ ਤੇਰਾ ਮਨ ਹੰਕਾਰੀ ਹੋ ਗਿਆ, ਅਤੇ ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨੂੰ ਭ੍ਰਿਸ਼ਟ ਕਰ ਲਿਆ। ਇਸ ਲਈ ਮੈਂ ਤੁਹਾਨੂੰ ਧਰਤੀ ਉੱਤੇ ਸੁੱਟ ਦਿੱਤਾ; ਮੈਂ ਰਾਜਿਆਂ ਦੇ ਸਾਮ੍ਹਣੇ ਤੇਰਾ ਤਮਾਸ਼ਾ ਬਣਾਇਆ।

18ਆਪਣੇ ਬਹੁਤ ਸਾਰੇ ਪਾਪਾਂ ਅਤੇ ਬੇਈਮਾਨ ਵਪਾਰ ਨਾਲ ਆਪਣੇ ਪਵਿੱਤਰ ਸਥਾਨਾਂ ਨੂੰ ਅਪਵਿੱਤਰ ਕੀਤਾ ਹੈ। ਇਸ ਲਈ ਮੈਂ ਤੇਰੇ ਵਿੱਚੋਂ ਇੱਕ ਅੱਗ ਕੱਢੀ, ਅਤੇ ਉਸ ਨੇ ਤੈਨੂੰ ਭਸਮ ਕਰ ਦਿੱਤਾ, ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ, ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ।

19ਸਾਰੀਆਂ ਕੌਮਾਂ ਜੋ ਤੈਨੂੰ ਜਾਣਦੀਆਂ ਸਨ ਤੇਰੇ ਤੋਂ ਹੈਰਾਨ ਹੋ ਗਈਆਂ ਹਨ; ਤੇਰਾ ਭਿਆਨਕ ਅੰਤ ਹੋ ਗਿਆ ਹੈ ਅਤੇ ਹੁਣ ਨਹੀਂ ਰਹੇਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.