ਹਿਜ਼ਕੀਏਲ 28

“ਹੇ ਮਨੁੱਖ ਦੇ ਪੁੱਤਰ, ਸੀਦੋਨ ਦੇ ਵਿਰੁੱਧ ਆਪਣਾ ਮੂੰਹ ਕਰ; ਉਸ ਦੇ ਵਿਰੁੱਧ ਭਵਿੱਖਬਾਣੀ ਕਰ

Ezekiel 28:21 (UKJV) Son of man, set your face against Zidon, and prophesy against it,

19ਸਾਰੀਆਂ ਕੌਮਾਂ ਜੋ ਤੈਨੂੰ ਜਾਣਦੀਆਂ ਸਨ ਤੇਰੇ ਤੋਂ ਹੈਰਾਨ ਹੋ ਗਈਆਂ ਹਨ; ਤੇਰਾ ਭਿਆਨਕ ਅੰਤ ਹੋ ਗਿਆ ਹੈ ਅਤੇ ਹੁਣ ਨਹੀਂ ਰਹੇਗਾ।’ ”

20ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

21“ਹੇ ਮਨੁੱਖ ਦੇ ਪੁੱਤਰ, ਸੀਦੋਨ ਦੇ ਵਿਰੁੱਧ ਆਪਣਾ ਮੂੰਹ ਕਰ; ਉਸ ਦੇ ਵਿਰੁੱਧ ਭਵਿੱਖਬਾਣੀ ਕਰ

22ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਹੇ ਸੀਦੋਨ, ਮੈਂ ਤੇਰੇ ਵਿਰੁੱਧ ਹਾਂ, ਅਤੇ ਮੈਂ ਤੇਰੇ ਵਿੱਚ ਆਪਣੀ ਮਹਿਮਾ ਵਿਖਾਵਾਂਗਾ। ਜਦੋਂ ਮੈਂ ਤੈਨੂੰ ਸਜ਼ਾ ਦੇਵਾਂਗਾ ਤਾਂ ਤੂੰ ਜਾਣੇਗਾ ਕਿ ਮੈਂ ਯਾਹਵੇਹ ਹਾਂ, ਅਤੇ ਤੇਰੇ ਅੰਦਰ ਪਵਿੱਤਰ ਸਾਬਤ ਹੋਵਾਂਗਾ।

23ਮੈਂ ਤੁਹਾਡੇ ਉੱਤੇ ਬਵਾ ਭੇਜਾਂਗਾ ਅਤੇ ਤੇਰੀਆਂ ਗਲੀਆਂ ਵਿੱਚ ਲਹੂ ਵਹਾਵਾਂਗਾ। ਵੱਢੇ ਹੋਏ ਉਸ ਦੇ ਅੰਦਰ ਡਿੱਗਣਗੇ, ਹਰ ਪਾਸਿਓਂ ਤੇਰੇ ਵਿਰੁੱਧ ਤਲਵਾਰ ਚੱਲੇਗੀ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.