ਹਿਜ਼ਕੀਏਲ 28

ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਹੇ ਸੀਦੋਨ, ਮੈਂ ਤੇਰੇ ਵਿਰੁੱਧ ਹਾਂ, ਅਤੇ ਮੈਂ ਤੇਰੇ ਵਿੱਚ ਆਪਣੀ ਮਹਿਮਾ ਵਿਖਾਵਾਂਗਾ। ਜਦੋਂ ਮੈਂ ਤੈਨੂੰ ਸਜ਼ਾ ਦੇਵਾਂਗਾ ਤਾਂ ਤੂੰ ਜਾਣੇਗਾ ਕਿ ਮੈਂ ਯਾਹਵੇਹ ਹਾਂ, ਅਤੇ ਤੇਰੇ ਅੰਦਰ ਪਵਿੱਤਰ ਸਾਬਤ ਹੋਵਾਂਗਾ।

Ezekiel 28:22 (UKJV) And say, Thus says the Lord GOD; Behold, I am against you, O Zidon; and I will be glorified in the midst of you: and they shall know that I am the LORD, when I shall have executed judgments in her, and shall be sanctified in her.

20ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

21“ਹੇ ਮਨੁੱਖ ਦੇ ਪੁੱਤਰ, ਸੀਦੋਨ ਦੇ ਵਿਰੁੱਧ ਆਪਣਾ ਮੂੰਹ ਕਰ; ਉਸ ਦੇ ਵਿਰੁੱਧ ਭਵਿੱਖਬਾਣੀ ਕਰ

22ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਹੇ ਸੀਦੋਨ, ਮੈਂ ਤੇਰੇ ਵਿਰੁੱਧ ਹਾਂ, ਅਤੇ ਮੈਂ ਤੇਰੇ ਵਿੱਚ ਆਪਣੀ ਮਹਿਮਾ ਵਿਖਾਵਾਂਗਾ। ਜਦੋਂ ਮੈਂ ਤੈਨੂੰ ਸਜ਼ਾ ਦੇਵਾਂਗਾ ਤਾਂ ਤੂੰ ਜਾਣੇਗਾ ਕਿ ਮੈਂ ਯਾਹਵੇਹ ਹਾਂ, ਅਤੇ ਤੇਰੇ ਅੰਦਰ ਪਵਿੱਤਰ ਸਾਬਤ ਹੋਵਾਂਗਾ।

23ਮੈਂ ਤੁਹਾਡੇ ਉੱਤੇ ਬਵਾ ਭੇਜਾਂਗਾ ਅਤੇ ਤੇਰੀਆਂ ਗਲੀਆਂ ਵਿੱਚ ਲਹੂ ਵਹਾਵਾਂਗਾ। ਵੱਢੇ ਹੋਏ ਉਸ ਦੇ ਅੰਦਰ ਡਿੱਗਣਗੇ, ਹਰ ਪਾਸਿਓਂ ਤੇਰੇ ਵਿਰੁੱਧ ਤਲਵਾਰ ਚੱਲੇਗੀ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।

24“ ‘ਇਸਰਾਏਲ ਦੇ ਲੋਕਾਂ ਕੋਲ ਹੁਣ ਕੋਈ ਵੀ ਭੈੜੇ ਗੁਆਂਢੀ ਨਹੀਂ ਹੋਣਗੇ ਜੋ ਦਰਦਨਾਕ ਝਾੜੀਆਂ ਅਤੇ ਤਿੱਖੇ ਕੰਡੇ ਹਨ। ਤਦ ਉਹ ਜਾਣ ਲੈਣਗੇ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.