ਹਿਜ਼ਕੀਏਲ 28

ਮੈਂ ਤੇਰੇ ਵਿਰੁੱਧ ਪਰਦੇਸੀਆਂ ਨੂੰ ਲਿਆਉਣ ਜਾ ਰਿਹਾ ਹਾਂ। ਕੌਮਾਂ ਵਿੱਚੋਂ ਸਭ ਤੋਂ ਵੱਡੀ ਬੇਰਹਿਮ ਕੌਮ; ਉਹ ਤੇਰੀ ਸੁੰਦਰਤਾ ਅਤੇ ਬੁੱਧੀ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇ ਅਤੇ ਤੇਰੀ ਚਮਕਦਾਰ ਸ਼ਾਨ ਨੂੰ ਭਰਿਸ਼ਟ ਕਰਨਗੇ।

Ezekiel 28:7 (UKJV) Behold, therefore I will bring strangers upon you, the terrible of the nations: and they shall draw their swords against the beauty of your wisdom, and they shall defile your brightness.

5ਵਪਾਰ ਵਿੱਚ ਆਪਣੀ ਮਹਾਨ ਕੁਸ਼ਲਤਾ ਨਾਲ ਤੂੰ ਆਪਣਾ ਧਨ ਦੌਲਤ ਵਧਾ ਲਿਆ ਹੈ। ਅਤੇ ਤੇਰੀ ਦੌਲਤ ਦੇ ਕਾਰਨ ਤੇਰਾ ਦਿਲ ਹੰਕਾਰੀ ਹੋ ਗਿਆ ਹੈ।

6“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਕਿਉਂਕਿ ਤੂੰ ਸਮਝਦਾ ਹੈ ਕਿ ਤੂੰ ਬੁੱਧਵਾਨ ਹੈ, ਬੁੱਧਵਾਨ ਜਿਵੇਂ ਪਰਮੇਸ਼ਵਰ,

7ਮੈਂ ਤੇਰੇ ਵਿਰੁੱਧ ਪਰਦੇਸੀਆਂ ਨੂੰ ਲਿਆਉਣ ਜਾ ਰਿਹਾ ਹਾਂ। ਕੌਮਾਂ ਵਿੱਚੋਂ ਸਭ ਤੋਂ ਵੱਡੀ ਬੇਰਹਿਮ ਕੌਮ; ਉਹ ਤੇਰੀ ਸੁੰਦਰਤਾ ਅਤੇ ਬੁੱਧੀ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇ ਅਤੇ ਤੇਰੀ ਚਮਕਦਾਰ ਸ਼ਾਨ ਨੂੰ ਭਰਿਸ਼ਟ ਕਰਨਗੇ।

8ਉਹ ਤੈਨੂੰ ਪਤਾਲ ਵਿੱਚ ਲੈ ਜਾਣਗੇ, ਅਤੇ ਤੂੰ ਉਹਨਾਂ ਦੀ ਮੌਤ ਮਰੇਗਾ ਜਿਹੜੇ ਸਮੁੰਦਰ ਵਿੱਚ ਹਨ।

9ਕੀ ਤੂੰ ਉਹਨਾਂ ਲੋਕਾਂ ਦੀ ਮੌਜੂਦਗੀ ਵਿੱਚ ਜਿਹੜੇ ਤੈਨੂੰ ਮਾਰਦੇ ਹਨ। ਇਸ ਤਰ੍ਹਾਂ ਆਖੇਗਾ, “ਕਿ ਮੈਂ ਦੇਵਤਾ ਹਾਂ?” ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵਤਾ ਨਹੀਂ, ਸਗੋਂ ਮਨੁੱਖ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.