ਹਿਜ਼ਕੀਏਲ 28

ਵਪਾਰ ਵਿੱਚ ਆਪਣੀ ਮਹਾਨ ਕੁਸ਼ਲਤਾ ਨਾਲ ਤੂੰ ਆਪਣਾ ਧਨ ਦੌਲਤ ਵਧਾ ਲਿਆ ਹੈ। ਅਤੇ ਤੇਰੀ ਦੌਲਤ ਦੇ ਕਾਰਨ ਤੇਰਾ ਦਿਲ ਹੰਕਾਰੀ ਹੋ ਗਿਆ ਹੈ।

Ezekiel 28:5 (UKJV) By your great wisdom and by your trade have you increased your riches, and yours heart is lifted up because of your riches:

3ਕੀ ਤੂੰ ਦਾਨੀਏਲ ਨਾਲੋਂ ਸਿਆਣਾ ਹੈ? ਕੀ ਤੇਰੇ ਤੋਂ ਕੋਈ ਭੇਤ ਲੁਕਿਆ ਨਹੀਂ ਹੈ?

4ਆਪਣੀ ਸਿਆਣਪ ਅਤੇ ਸਮਝ ਨਾਲ ਤੂੰ ਆਪਣੇ ਲਈ ਧਨ ਕਮਾਇਆ ਹੈ ਅਤੇ ਆਪਣੇ ਖ਼ਜ਼ਾਨਿਆਂ ਵਿੱਚ ਸੋਨਾ ਅਤੇ ਚਾਂਦੀ ਇਕੱਠਾ ਕੀਤਾ ਹੈ।

5ਵਪਾਰ ਵਿੱਚ ਆਪਣੀ ਮਹਾਨ ਕੁਸ਼ਲਤਾ ਨਾਲ ਤੂੰ ਆਪਣਾ ਧਨ ਦੌਲਤ ਵਧਾ ਲਿਆ ਹੈ। ਅਤੇ ਤੇਰੀ ਦੌਲਤ ਦੇ ਕਾਰਨ ਤੇਰਾ ਦਿਲ ਹੰਕਾਰੀ ਹੋ ਗਿਆ ਹੈ।

6“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਕਿਉਂਕਿ ਤੂੰ ਸਮਝਦਾ ਹੈ ਕਿ ਤੂੰ ਬੁੱਧਵਾਨ ਹੈ, ਬੁੱਧਵਾਨ ਜਿਵੇਂ ਪਰਮੇਸ਼ਵਰ,

7ਮੈਂ ਤੇਰੇ ਵਿਰੁੱਧ ਪਰਦੇਸੀਆਂ ਨੂੰ ਲਿਆਉਣ ਜਾ ਰਿਹਾ ਹਾਂ। ਕੌਮਾਂ ਵਿੱਚੋਂ ਸਭ ਤੋਂ ਵੱਡੀ ਬੇਰਹਿਮ ਕੌਮ; ਉਹ ਤੇਰੀ ਸੁੰਦਰਤਾ ਅਤੇ ਬੁੱਧੀ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇ ਅਤੇ ਤੇਰੀ ਚਮਕਦਾਰ ਸ਼ਾਨ ਨੂੰ ਭਰਿਸ਼ਟ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.