2“ਹੇ ਮਨੁੱਖ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਆਪਣੇ ਦਿਲ ਦੇ ਹੰਕਾਰ ਨਾਲ ਤੂੰ ਕਹਿੰਦਾ ਹੈ, “ਮੈਂ ਇੱਕ ਦੇਵਤਾ ਹਾਂ; ਮੈਂ ਸਮੁੰਦਰਾਂ ਦੇ ਵਿੱਚਕਾਰ ਇੱਕ ਦੇਵਤੇ ਦੇ ਸਿੰਘਾਸਣ ਉੱਤੇ ਬੈਠਾ ਹਾਂ।” ਪਰ ਤੂੰ ਇੱਕ ਮਰਨਹਾਰ ਪ੍ਰਾਣੀ ਹੈ, ਦੇਵਤਾ ਨਹੀਂ, ਭਾਵੇਂ ਤੂੰ ਸਮਝਦਾ ਕਿ ਤੂੰ ਇੱਕ ਦੇਵਤੇ ਵਾਂਗ ਸਿਆਣੇ ਹੈ।
3ਕੀ ਤੂੰ ਦਾਨੀਏਲ ਨਾਲੋਂ ਸਿਆਣਾ ਹੈ? ਕੀ ਤੇਰੇ ਤੋਂ ਕੋਈ ਭੇਤ ਲੁਕਿਆ ਨਹੀਂ ਹੈ?
4ਆਪਣੀ ਸਿਆਣਪ ਅਤੇ ਸਮਝ ਨਾਲ ਤੂੰ ਆਪਣੇ ਲਈ ਧਨ ਕਮਾਇਆ ਹੈ ਅਤੇ ਆਪਣੇ ਖ਼ਜ਼ਾਨਿਆਂ ਵਿੱਚ ਸੋਨਾ ਅਤੇ ਚਾਂਦੀ ਇਕੱਠਾ ਕੀਤਾ ਹੈ।
5ਵਪਾਰ ਵਿੱਚ ਆਪਣੀ ਮਹਾਨ ਕੁਸ਼ਲਤਾ ਨਾਲ ਤੂੰ ਆਪਣਾ ਧਨ ਦੌਲਤ ਵਧਾ ਲਿਆ ਹੈ। ਅਤੇ ਤੇਰੀ ਦੌਲਤ ਦੇ ਕਾਰਨ ਤੇਰਾ ਦਿਲ ਹੰਕਾਰੀ ਹੋ ਗਿਆ ਹੈ।
6“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਕਿਉਂਕਿ ਤੂੰ ਸਮਝਦਾ ਹੈ ਕਿ ਤੂੰ ਬੁੱਧਵਾਨ ਹੈ, ਬੁੱਧਵਾਨ ਜਿਵੇਂ ਪਰਮੇਸ਼ਵਰ,