ਹਿਜ਼ਕੀਏਲ 28

“ਹੇ ਮਨੁੱਖ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਆਪਣੇ ਦਿਲ ਦੇ ਹੰਕਾਰ ਨਾਲ ਤੂੰ ਕਹਿੰਦਾ ਹੈ, “ਮੈਂ ਇੱਕ ਦੇਵਤਾ ਹਾਂ; ਮੈਂ ਸਮੁੰਦਰਾਂ ਦੇ ਵਿੱਚਕਾਰ ਇੱਕ ਦੇਵਤੇ ਦੇ ਸਿੰਘਾਸਣ ਉੱਤੇ ਬੈਠਾ ਹਾਂ।” ਪਰ ਤੂੰ ਇੱਕ ਮਰਨਹਾਰ ਪ੍ਰਾਣੀ ਹੈ, ਦੇਵਤਾ ਨਹੀਂ, ਭਾਵੇਂ ਤੂੰ ਸਮਝਦਾ ਕਿ ਤੂੰ ਇੱਕ ਦੇਵਤੇ ਵਾਂਗ ਸਿਆਣੇ ਹੈ।

Ezekiel 28:2 (UKJV) Son of man, say unto the prince of Tyrus, Thus says the Lord GOD; Because yours heart is lifted up, and you have said, I am a God, I sit in the seat of God, in the midst of the seas; yet you are a man, and not God, though you set yours heart as the heart of God:

1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਆਪਣੇ ਦਿਲ ਦੇ ਹੰਕਾਰ ਨਾਲ ਤੂੰ ਕਹਿੰਦਾ ਹੈ, “ਮੈਂ ਇੱਕ ਦੇਵਤਾ ਹਾਂ; ਮੈਂ ਸਮੁੰਦਰਾਂ ਦੇ ਵਿੱਚਕਾਰ ਇੱਕ ਦੇਵਤੇ ਦੇ ਸਿੰਘਾਸਣ ਉੱਤੇ ਬੈਠਾ ਹਾਂ।” ਪਰ ਤੂੰ ਇੱਕ ਮਰਨਹਾਰ ਪ੍ਰਾਣੀ ਹੈ, ਦੇਵਤਾ ਨਹੀਂ, ਭਾਵੇਂ ਤੂੰ ਸਮਝਦਾ ਕਿ ਤੂੰ ਇੱਕ ਦੇਵਤੇ ਵਾਂਗ ਸਿਆਣੇ ਹੈ।

3ਕੀ ਤੂੰ ਦਾਨੀਏਲ ਨਾਲੋਂ ਸਿਆਣਾ ਹੈ? ਕੀ ਤੇਰੇ ਤੋਂ ਕੋਈ ਭੇਤ ਲੁਕਿਆ ਨਹੀਂ ਹੈ?

4ਆਪਣੀ ਸਿਆਣਪ ਅਤੇ ਸਮਝ ਨਾਲ ਤੂੰ ਆਪਣੇ ਲਈ ਧਨ ਕਮਾਇਆ ਹੈ ਅਤੇ ਆਪਣੇ ਖ਼ਜ਼ਾਨਿਆਂ ਵਿੱਚ ਸੋਨਾ ਅਤੇ ਚਾਂਦੀ ਇਕੱਠਾ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.