12ਮੈਂ ਮਿਸਰ ਦੀ ਧਰਤੀ ਨੂੰ ਬਰਬਾਦ ਹੋਏ ਦੇਸ਼ਾਂ ਵਿੱਚ ਵਿਰਾਨ ਕਰ ਦਿਆਂਗਾ, ਅਤੇ ਉਸ ਦੇ ਸ਼ਹਿਰ ਬਰਬਾਦ ਹੋਏ ਸ਼ਹਿਰਾਂ ਵਿੱਚ ਚਾਲੀ ਸਾਲ ਤੱਕ ਵਿਰਾਨ ਪਏ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ।
13“ ‘ਫਿਰ ਵੀ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਚਾਲੀ ਸਾਲਾਂ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਉਹ ਖਿੱਲਰ ਗਏ ਸਨ।
14ਮੈਂ ਉਹਨਾਂ ਨੂੰ ਗ਼ੁਲਾਮੀ ਵਿੱਚੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਦੀ ਧਰਤੀ ਉੱਤੇ ਮਿਸਰ ਵਿੱਚ ਵਾਪਸ ਲਿਆਵਾਂਗਾ। ਉੱਥੇ ਉਹਨਾਂ ਦਾ ਇੱਕ ਨਿੱਕਾ ਜਿਹਾ ਰਾਜ ਹੋਵੇਗਾ।
15ਇਹ ਰਾਜਾਂ ਵਿੱਚੋਂ ਸਭ ਤੋਂ ਨੀਵਾਂ ਹੋਵੇਗਾ ਅਤੇ ਕਦੇ ਵੀ ਆਪਣੇ ਆਪ ਨੂੰ ਦੂਜੀਆਂ ਕੌਮਾਂ ਨਾਲੋਂ ਉੱਚਾ ਨਹੀਂ ਕਰੇਗਾ। ਮੈਂ ਇਸਨੂੰ ਇੰਨਾ ਕਮਜ਼ੋਰ ਬਣਾ ਦਿਆਂਗਾ ਕਿ ਇਹ ਕੌਮਾਂ ਉੱਤੇ ਫਿਰ ਕਦੇ ਰਾਜ ਨਹੀਂ ਕਰੇਗਾ।
16ਮਿਸਰ ਹੁਣ ਇਸਰਾਏਲ ਦੇ ਲੋਕਾਂ ਲਈ ਭਰੋਸੇ ਦਾ ਸਰੋਤ ਨਹੀਂ ਰਹੇਗਾ ਪਰ ਉਹ ਉਹਨਾਂ ਦੇ ਅੰਤ ਵੱਲ ਵੇਖਣਗੇ, ਤਾਂ ਉਹਨਾਂ ਦੇ ਪਾਪ ਉਹਨਾਂ ਨੂੰ ਚੇਤੇ ਆਉਣਗੇ ਅਤੇ ਉਹ ਜਾਣਨਗੇ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।’ ”