ਹਿਜ਼ਕੀਏਲ 29

“ ‘ਫਿਰ ਵੀ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਚਾਲੀ ਸਾਲਾਂ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਉਹ ਖਿੱਲਰ ਗਏ ਸਨ।

Ezekiel 29:13 (UKJV) Yet thus says the Lord GOD; At the end of forty years will I gather the Egyptians from the people where they were scattered:

11ਨਾ ਤਾਂ ਮਨੁੱਖ ਅਤੇ ਨਾ ਹੀ ਜਾਨਵਰ ਦਾ ਪੈਰ ਇਸ ਵਿੱਚੋਂ ਦੀ ਲੰਘੇਗਾ; ਉੱਥੇ ਚਾਲੀ ਸਾਲਾਂ ਤੱਕ ਕੋਈ ਨਹੀਂ ਰਹੇਗਾ।

12ਮੈਂ ਮਿਸਰ ਦੀ ਧਰਤੀ ਨੂੰ ਬਰਬਾਦ ਹੋਏ ਦੇਸ਼ਾਂ ਵਿੱਚ ਵਿਰਾਨ ਕਰ ਦਿਆਂਗਾ, ਅਤੇ ਉਸ ਦੇ ਸ਼ਹਿਰ ਬਰਬਾਦ ਹੋਏ ਸ਼ਹਿਰਾਂ ਵਿੱਚ ਚਾਲੀ ਸਾਲ ਤੱਕ ਵਿਰਾਨ ਪਏ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ।

13“ ‘ਫਿਰ ਵੀ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਚਾਲੀ ਸਾਲਾਂ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਉਹ ਖਿੱਲਰ ਗਏ ਸਨ।

14ਮੈਂ ਉਹਨਾਂ ਨੂੰ ਗ਼ੁਲਾਮੀ ਵਿੱਚੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਦੀ ਧਰਤੀ ਉੱਤੇ ਮਿਸਰ ਵਿੱਚ ਵਾਪਸ ਲਿਆਵਾਂਗਾ। ਉੱਥੇ ਉਹਨਾਂ ਦਾ ਇੱਕ ਨਿੱਕਾ ਜਿਹਾ ਰਾਜ ਹੋਵੇਗਾ।

15ਇਹ ਰਾਜਾਂ ਵਿੱਚੋਂ ਸਭ ਤੋਂ ਨੀਵਾਂ ਹੋਵੇਗਾ ਅਤੇ ਕਦੇ ਵੀ ਆਪਣੇ ਆਪ ਨੂੰ ਦੂਜੀਆਂ ਕੌਮਾਂ ਨਾਲੋਂ ਉੱਚਾ ਨਹੀਂ ਕਰੇਗਾ। ਮੈਂ ਇਸਨੂੰ ਇੰਨਾ ਕਮਜ਼ੋਰ ਬਣਾ ਦਿਆਂਗਾ ਕਿ ਇਹ ਕੌਮਾਂ ਉੱਤੇ ਫਿਰ ਕਦੇ ਰਾਜ ਨਹੀਂ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.