9ਮਿਸਰ ਵਿਰਾਨ ਹੋ ਜਾਵੇਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ। “ ‘ਕਿਉਂਕਿ ਤੂੰ ਕਿਹਾ ਸੀ, “ਨੀਲ ਨਦੀ ਮੇਰੀ ਹੈ; ਮੈਂ ਇਸਨੂੰ ਬਣਾਇਆ,”
10ਇਸ ਲਈ ਮੈਂ ਤੇਰੇ ਅਤੇ ਤੇਰੀਆਂ ਨਦੀਆਂ ਦੇ ਵਿਰੁੱਧ ਹਾਂ, ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼ ਦੀ ਹੱਦ ਤੱਕ ਪੂਰੀ ਤਰ੍ਹਾਂ ਉਜਾੜ ਦਿਆਂਗਾ।
11ਨਾ ਤਾਂ ਮਨੁੱਖ ਅਤੇ ਨਾ ਹੀ ਜਾਨਵਰ ਦਾ ਪੈਰ ਇਸ ਵਿੱਚੋਂ ਦੀ ਲੰਘੇਗਾ; ਉੱਥੇ ਚਾਲੀ ਸਾਲਾਂ ਤੱਕ ਕੋਈ ਨਹੀਂ ਰਹੇਗਾ।
12ਮੈਂ ਮਿਸਰ ਦੀ ਧਰਤੀ ਨੂੰ ਬਰਬਾਦ ਹੋਏ ਦੇਸ਼ਾਂ ਵਿੱਚ ਵਿਰਾਨ ਕਰ ਦਿਆਂਗਾ, ਅਤੇ ਉਸ ਦੇ ਸ਼ਹਿਰ ਬਰਬਾਦ ਹੋਏ ਸ਼ਹਿਰਾਂ ਵਿੱਚ ਚਾਲੀ ਸਾਲ ਤੱਕ ਵਿਰਾਨ ਪਏ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ।
13“ ‘ਫਿਰ ਵੀ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਚਾਲੀ ਸਾਲਾਂ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਉਹ ਖਿੱਲਰ ਗਏ ਸਨ।