ਹਿਜ਼ਕੀਏਲ 29

ਮਿਸਰ ਵਿਰਾਨ ਹੋ ਜਾਵੇਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ। “ ‘ਕਿਉਂਕਿ ਤੂੰ ਕਿਹਾ ਸੀ, “ਨੀਲ ਨਦੀ ਮੇਰੀ ਹੈ; ਮੈਂ ਇਸਨੂੰ ਬਣਾਇਆ,”

Ezekiel 29:9 (UKJV) And the land of Egypt shall be desolate and waste; and they shall know that I am the LORD: because he has said, The river is mine, and I have made it.

7ਜਦੋਂ ਉਹਨਾਂ ਨੇ ਤੈਨੂੰ ਆਪਣੇ ਹੱਥਾਂ ਨਾਲ ਫੜਿਆ, ਤਾਂ ਤੂੰ ਟੁੱਟ ਗਿਆ ਅਤੇ ਉਹਨਾਂ ਦੇ ਮੋਢੇ ਫੱਟੜ ਕਰ ਦਿੱਤੇ। ਜਦੋਂ ਉਹਨਾਂ ਤੇਰਾ ਸਹਾਰਾ ਲਿਆ, ਤੂੰ ਟੁੱਟ ਗਿਆ ਅਤੇ ਉਹਨਾਂ ਦੀਆਂ ਪਿੱਠਾਂ ਵੱਢੀਆਂ ਗਈਆ।

8“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੇਰੇ ਵਿਰੁੱਧ ਤਲਵਾਰ ਲਿਆਵਾਂਗਾ ਅਤੇ ਮਨੁੱਖ ਅਤੇ ਜਾਨਵਰ ਦੋਵਾਂ ਨੂੰ ਮਾਰ ਦਿਆਂਗਾ।

9ਮਿਸਰ ਵਿਰਾਨ ਹੋ ਜਾਵੇਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ। “ ‘ਕਿਉਂਕਿ ਤੂੰ ਕਿਹਾ ਸੀ, “ਨੀਲ ਨਦੀ ਮੇਰੀ ਹੈ; ਮੈਂ ਇਸਨੂੰ ਬਣਾਇਆ,”

10ਇਸ ਲਈ ਮੈਂ ਤੇਰੇ ਅਤੇ ਤੇਰੀਆਂ ਨਦੀਆਂ ਦੇ ਵਿਰੁੱਧ ਹਾਂ, ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼ ਦੀ ਹੱਦ ਤੱਕ ਪੂਰੀ ਤਰ੍ਹਾਂ ਉਜਾੜ ਦਿਆਂਗਾ।

11ਨਾ ਤਾਂ ਮਨੁੱਖ ਅਤੇ ਨਾ ਹੀ ਜਾਨਵਰ ਦਾ ਪੈਰ ਇਸ ਵਿੱਚੋਂ ਦੀ ਲੰਘੇਗਾ; ਉੱਥੇ ਚਾਲੀ ਸਾਲਾਂ ਤੱਕ ਕੋਈ ਨਹੀਂ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.