11ਉਹ ਅਤੇ ਉਸਦੀ ਸੈਨਾ ਕੌਮਾਂ ਵਿੱਚੋਂ ਸਭ ਤੋਂ ਬੇਰਹਿਮ ਹਨ ਜਿਸ ਨੂੰ ਧਰਤੀ ਤਬਾਹ ਕਰਨ ਲਈ ਲਿਆਂਦਾ ਜਾਵੇਗਾ। ਉਹ ਮਿਸਰ ਦੇ ਵਿਰੁੱਧ ਆਪਣੀਆਂ ਤਲਵਾਰਾਂ ਕੱਢਣਗੇ ਅਤੇ ਦੇਸ ਨੂੰ ਵੱਢੇ ਹੋਏ ਲੋਕਾਂ ਨਾਲ ਭਰ ਦੇਣਗੇ।
12ਮੈਂ ਨੀਲ ਨਦੀ ਦੇ ਪਾਣੀਆਂ ਨੂੰ ਸੁਕਾ ਦਿਆਂਗਾ ਅਤੇ ਧਰਤੀ ਨੂੰ ਇੱਕ ਦੁਸ਼ਟ ਕੌਮ ਨੂੰ ਵੇਚ ਦਿਆਂਗਾ। ਪਰਦੇਸੀਆਂ ਦੇ ਹੱਥੋਂ ਮੈਂ ਧਰਤੀ ਅਤੇ ਉਸ ਵਿੱਚ ਸਭ ਕੁਝ ਉਜਾੜ ਦਿਆਂਗਾ। ਮੈਂ ਯਾਹਵੇਹ ਨੇ ਆਖਿਆ ਹੈ।
13“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਮੈਂ ਮੂਰਤੀਆਂ ਨੂੰ ਨਸ਼ਟ ਕਰ ਦਿਆਂਗਾ ਅਤੇ ਨੋਫ਼ ਵਿੱਚ ਮੂਰਤੀਆਂ ਨੂੰ ਖਤਮ ਕਰ ਦਿਆਂਗਾ। ਮਿਸਰ ਵਿੱਚ ਹੁਣ ਕੋਈ ਰਾਜਕੁਮਾਰ ਨਹੀਂ ਰਹੇਗਾ, ਅਤੇ ਮੈਂ ਸਾਰੇ ਦੇਸ਼ ਵਿੱਚ ਡਰ ਫੈਲਾਵਾਂਗਾ।
14ਮੈਂ ਉੱਪਰਲੇ ਮਿਸਰ ਨੂੰ ਬਰਬਾਦ ਕਰ ਦਿਆਂਗਾ, ਸੋਆਨ ਨੂੰ ਅੱਗ ਲਾ ਦਿਆਂਗਾ ਅਤੇ ਥੀਬਸ ਨੂੰ ਸਜ਼ਾ ਦੇਵਾਂਗਾ।
15ਮੈਂ ਸੀਨ ਉੱਤੇ ਜੋ ਮਿਸਰ ਦਾ ਗੜ੍ਹ ਹੈ ਆਪਣਾ ਕ੍ਰੋਧ ਭੇਜਾਂਗਾ ਅਤੇ ਥੀਬਸ ਦੀ ਭੀੜ ਨੂੰ ਮਿਟਾ ਦਿਆਂਗਾ।