ਹਿਜ਼ਕੀਏਲ 30

ਮੈਂ ਨੀਲ ਨਦੀ ਦੇ ਪਾਣੀਆਂ ਨੂੰ ਸੁਕਾ ਦਿਆਂਗਾ ਅਤੇ ਧਰਤੀ ਨੂੰ ਇੱਕ ਦੁਸ਼ਟ ਕੌਮ ਨੂੰ ਵੇਚ ਦਿਆਂਗਾ। ਪਰਦੇਸੀਆਂ ਦੇ ਹੱਥੋਂ ਮੈਂ ਧਰਤੀ ਅਤੇ ਉਸ ਵਿੱਚ ਸਭ ਕੁਝ ਉਜਾੜ ਦਿਆਂਗਾ। ਮੈਂ ਯਾਹਵੇਹ ਨੇ ਆਖਿਆ ਹੈ।

Ezekiel 30:12 (UKJV) And I will make the rivers dry, and sell the land into the hand of the wicked: and I will make the land waste, and all that is therein, by the hand of strangers: I the LORD have spoken it.

10“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਮੈਂ ਬਾਬੇਲ ਦੇ ਰਾਜੇ ਨਬੂਕਦਨੱਸਰ ਦੇ ਹੱਥੋਂ ਮਿਸਰ ਦੀ ਭੀੜ ਦਾ ਅੰਤ ਕਰ ਦਿਆਂਗਾ।

11ਉਹ ਅਤੇ ਉਸਦੀ ਸੈਨਾ ਕੌਮਾਂ ਵਿੱਚੋਂ ਸਭ ਤੋਂ ਬੇਰਹਿਮ ਹਨ ਜਿਸ ਨੂੰ ਧਰਤੀ ਤਬਾਹ ਕਰਨ ਲਈ ਲਿਆਂਦਾ ਜਾਵੇਗਾ। ਉਹ ਮਿਸਰ ਦੇ ਵਿਰੁੱਧ ਆਪਣੀਆਂ ਤਲਵਾਰਾਂ ਕੱਢਣਗੇ ਅਤੇ ਦੇਸ ਨੂੰ ਵੱਢੇ ਹੋਏ ਲੋਕਾਂ ਨਾਲ ਭਰ ਦੇਣਗੇ।

12ਮੈਂ ਨੀਲ ਨਦੀ ਦੇ ਪਾਣੀਆਂ ਨੂੰ ਸੁਕਾ ਦਿਆਂਗਾ ਅਤੇ ਧਰਤੀ ਨੂੰ ਇੱਕ ਦੁਸ਼ਟ ਕੌਮ ਨੂੰ ਵੇਚ ਦਿਆਂਗਾ। ਪਰਦੇਸੀਆਂ ਦੇ ਹੱਥੋਂ ਮੈਂ ਧਰਤੀ ਅਤੇ ਉਸ ਵਿੱਚ ਸਭ ਕੁਝ ਉਜਾੜ ਦਿਆਂਗਾ। ਮੈਂ ਯਾਹਵੇਹ ਨੇ ਆਖਿਆ ਹੈ।

13“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਮੈਂ ਮੂਰਤੀਆਂ ਨੂੰ ਨਸ਼ਟ ਕਰ ਦਿਆਂਗਾ ਅਤੇ ਨੋਫ਼ ਵਿੱਚ ਮੂਰਤੀਆਂ ਨੂੰ ਖਤਮ ਕਰ ਦਿਆਂਗਾ। ਮਿਸਰ ਵਿੱਚ ਹੁਣ ਕੋਈ ਰਾਜਕੁਮਾਰ ਨਹੀਂ ਰਹੇਗਾ, ਅਤੇ ਮੈਂ ਸਾਰੇ ਦੇਸ਼ ਵਿੱਚ ਡਰ ਫੈਲਾਵਾਂਗਾ।

14ਮੈਂ ਉੱਪਰਲੇ ਮਿਸਰ ਨੂੰ ਬਰਬਾਦ ਕਰ ਦਿਆਂਗਾ, ਸੋਆਨ ਨੂੰ ਅੱਗ ਲਾ ਦਿਆਂਗਾ ਅਤੇ ਥੀਬਸ ਨੂੰ ਸਜ਼ਾ ਦੇਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.