16ਮੈਂ ਮਿਸਰ ਨੂੰ ਅੱਗ ਲਾ ਦਿਆਂਗਾ; ਸੀਨ ਨੂੰ ਕਰੜਾ ਦੁੱਖ ਹੋਵੇਗਾ। ਥੀਬਸ ਤੂਫਾਨ ਦੁਆਰਾ ਲਿਆ ਜਾਵੇਗਾ; ਨੋਫ਼ ਲਗਾਤਾਰ ਮੁਸੀਬਤ ਵਿੱਚ ਰਹੇਗਾ।
17ਊਨ ਸ਼ਹਿਰ ਅਤੇ ਪੀ-ਬਸਥ ਜਵਾਨ ਤਲਵਾਰ ਨਾਲ ਡਿੱਗਣਗੇ, ਅਤੇ ਸ਼ਹਿਰ ਆਪਣੇ ਆਪ ਗ਼ੁਲਾਮ ਹੋ ਜਾਣਗੇ।
18ਤਾਹਪਨਹੇਸ ਵਿੱਚ ਹਨੇਰਾ ਦਿਨ ਹੋਵੇਗਾ ਜਦੋਂ ਮੈਂ ਮਿਸਰ ਦਾ ਜੂਲਾ ਤੋੜਾਂਗਾ; ਉੱਥੇ ਉਸਦੀ ਹੰਕਾਰੀ ਤਾਕਤ ਖਤਮ ਹੋ ਜਾਵੇਗੀ। ਉਹ ਬੱਦਲਾਂ ਨਾਲ ਢੱਕੀ ਜਾਵੇਗੀ, ਅਤੇ ਉਹ ਦੇ ਪਿੰਡ ਗ਼ੁਲਾਮੀ ਵਿੱਚ ਚਲੇ ਜਾਣਗੇ।
19ਇਸ ਲਈ ਮੈਂ ਮਿਸਰ ਨੂੰ ਸਜ਼ਾ ਦੇਵਾਂਗਾ, ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’ ”
20ਗਿਆਰਵੇਂ ਸਾਲ ਦੇ ਪਹਿਲੇ ਮਹੀਨੇ ਦੇ ਸੱਤਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: