ਹਿਜ਼ਕੀਏਲ 30

“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਵਿਰਲਾਪ ਕਰ ਅਤੇ ਆਖ, “ਹਾਏ ਉਸ ਦਿਨ ਲਈ!”

Ezekiel 30:2 (UKJV) Son of man, prophesy and say, Thus says the Lord GOD; Wail all of you, Full of anguish is the day!

1ਮੇਰੇ ਕੋਲ ਯਾਹਵੇਹ ਦਾ ਬਚਨ ਆਇਆ:

2“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਵਿਰਲਾਪ ਕਰ ਅਤੇ ਆਖ, “ਹਾਏ ਉਸ ਦਿਨ ਲਈ!”

3ਕਿਉਂਕਿ ਦਿਨ ਨੇੜੇ ਹੈ, ਯਾਹਵੇਹ ਦਾ ਦਿਨ ਨੇੜੇ ਹੈ ਬੱਦਲਾਂ ਦਾ ਦਿਨ, ਕੌਮਾਂ ਲਈ ਤਬਾਹੀ ਦਾ ਸਮਾਂ ਹੈ।

4ਮਿਸਰ ਉੱਤੇ ਇੱਕ ਤਲਵਾਰ ਆਵੇਗੀ, ਅਤੇ ਕਸ਼ਟ ਕੂਸ਼ ਉੱਤੇ ਆਵੇਗਾ, ਜਦੋਂ ਮਿਸਰ ਵਿੱਚ ਮਾਰੇ ਗਏ, ਉਸ ਦੀ ਦੌਲਤ ਲੈ ਲਈ ਜਾਏਗੀ ਅਤੇ ਉਸ ਦੀਆਂ ਨੀਹਾਂ ਪੁੱਟ ਦਿੱਤੀਆਂ ਜਾਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.