1ਮੇਰੇ ਕੋਲ ਯਾਹਵੇਹ ਦਾ ਬਚਨ ਆਇਆ:
2“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਵਿਰਲਾਪ ਕਰ ਅਤੇ ਆਖ, “ਹਾਏ ਉਸ ਦਿਨ ਲਈ!”
3ਕਿਉਂਕਿ ਦਿਨ ਨੇੜੇ ਹੈ, ਯਾਹਵੇਹ ਦਾ ਦਿਨ ਨੇੜੇ ਹੈ ਬੱਦਲਾਂ ਦਾ ਦਿਨ, ਕੌਮਾਂ ਲਈ ਤਬਾਹੀ ਦਾ ਸਮਾਂ ਹੈ।
4ਮਿਸਰ ਉੱਤੇ ਇੱਕ ਤਲਵਾਰ ਆਵੇਗੀ, ਅਤੇ ਕਸ਼ਟ ਕੂਸ਼ ਉੱਤੇ ਆਵੇਗਾ, ਜਦੋਂ ਮਿਸਰ ਵਿੱਚ ਮਾਰੇ ਗਏ, ਉਸ ਦੀ ਦੌਲਤ ਲੈ ਲਈ ਜਾਏਗੀ ਅਤੇ ਉਸ ਦੀਆਂ ਨੀਹਾਂ ਪੁੱਟ ਦਿੱਤੀਆਂ ਜਾਣਗੀਆਂ।
5ਕੂਸ਼, ਪੂਟ, ਲੂਦ ਅਤੇ ਸਾਰੇ ਮਿਲਵੇਂ ਲੋਕ ਅਤੇ ਲਿਬਿਆ, ਅਤੇ ਉਸ ਨੇਮ ਵਾਲੀ ਧਰਤੀ ਦੇ ਵਾਸੀ ਉਹਨਾਂ ਦੇ ਨਾਲ ਤਲਵਾਰ ਨਾਲ ਡਿੱਗ ਪੈਣਗੇ।