6“ ‘ਯਾਹਵੇਹ ਇਹ ਆਖਦਾ ਹੈ: “ ‘ਮਿਸਰ ਦੇ ਸਹਿਯੋਗੀ ਡਿੱਗ ਜਾਣਗੇ ਅਤੇ ਉਸ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ। ਮਿਗਦੋਲ ਸਵੇਨੇਹ ਤੋਂ, ਉਹ ਉਸ ਵਿੱਚ ਤਲਵਾਰ ਨਾਲ ਡਿੱਗ ਪੈਣਗੇ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
7ਉਹ ਉਜਾੜ ਦੇਸ਼ਾਂ ਵਿੱਚ ਵਿਰਾਨ ਹੋ ਜਾਣਗੇ, ਅਤੇ ਉਹਨਾਂ ਦੇ ਸ਼ਹਿਰ ਉਜੜੇ ਹੋਏ ਸ਼ਹਿਰਾਂ ਵਿੱਚ ਪਏ ਹੋਣਗੇ।
8ਫਿਰ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਮਿਸਰ ਨੂੰ ਅੱਗ ਲਾ ਦਿੱਤੀ ਹੈ ਅਤੇ ਉਸਦੇ ਸਾਰੇ ਸਹਾਇਕ ਕੁਚਲੇ ਜਾਣਗੇ।
9“ ‘ਉਸ ਦਿਨ ਬਹੁਤ ਸਾਰੇ ਸੰਦੇਸ਼ਵਾਹਕ ਜਹਾਜ਼ਾਂ ਵਿੱਚ ਮੇਰੇ ਵੱਲੋਂ ਭੇਜੇ ਜਾਣਗੇ, ਭਈ ਸਨਮੁੱਖ ਕੂਸ਼ੀਆਂ ਨੂੰ ਡਰਾਉਣ, ਅਤੇ ਉਹਨਾਂ ਨੂੰ ਸਖ਼ਤ ਪੀੜ ਹੋਵੇਗੀ, ਜਿਵੇਂ ਮਿਸਰ ਦੇ ਦਿਨ ਵਿੱਚ, ਕਿਉਂ ਜੋ ਵੇਖ! ਉਹ ਆਉਂਦਾ ਹੈ।
10“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਮੈਂ ਬਾਬੇਲ ਦੇ ਰਾਜੇ ਨਬੂਕਦਨੱਸਰ ਦੇ ਹੱਥੋਂ ਮਿਸਰ ਦੀ ਭੀੜ ਦਾ ਅੰਤ ਕਰ ਦਿਆਂਗਾ।