4ਮਿਸਰ ਉੱਤੇ ਇੱਕ ਤਲਵਾਰ ਆਵੇਗੀ, ਅਤੇ ਕਸ਼ਟ ਕੂਸ਼ ਉੱਤੇ ਆਵੇਗਾ, ਜਦੋਂ ਮਿਸਰ ਵਿੱਚ ਮਾਰੇ ਗਏ, ਉਸ ਦੀ ਦੌਲਤ ਲੈ ਲਈ ਜਾਏਗੀ ਅਤੇ ਉਸ ਦੀਆਂ ਨੀਹਾਂ ਪੁੱਟ ਦਿੱਤੀਆਂ ਜਾਣਗੀਆਂ।
5ਕੂਸ਼, ਪੂਟ, ਲੂਦ ਅਤੇ ਸਾਰੇ ਮਿਲਵੇਂ ਲੋਕ ਅਤੇ ਲਿਬਿਆ, ਅਤੇ ਉਸ ਨੇਮ ਵਾਲੀ ਧਰਤੀ ਦੇ ਵਾਸੀ ਉਹਨਾਂ ਦੇ ਨਾਲ ਤਲਵਾਰ ਨਾਲ ਡਿੱਗ ਪੈਣਗੇ।
6“ ‘ਯਾਹਵੇਹ ਇਹ ਆਖਦਾ ਹੈ: “ ‘ਮਿਸਰ ਦੇ ਸਹਿਯੋਗੀ ਡਿੱਗ ਜਾਣਗੇ ਅਤੇ ਉਸ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ। ਮਿਗਦੋਲ ਸਵੇਨੇਹ ਤੋਂ, ਉਹ ਉਸ ਵਿੱਚ ਤਲਵਾਰ ਨਾਲ ਡਿੱਗ ਪੈਣਗੇ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
7ਉਹ ਉਜਾੜ ਦੇਸ਼ਾਂ ਵਿੱਚ ਵਿਰਾਨ ਹੋ ਜਾਣਗੇ, ਅਤੇ ਉਹਨਾਂ ਦੇ ਸ਼ਹਿਰ ਉਜੜੇ ਹੋਏ ਸ਼ਹਿਰਾਂ ਵਿੱਚ ਪਏ ਹੋਣਗੇ।
8ਫਿਰ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਮਿਸਰ ਨੂੰ ਅੱਗ ਲਾ ਦਿੱਤੀ ਹੈ ਅਤੇ ਉਸਦੇ ਸਾਰੇ ਸਹਾਇਕ ਕੁਚਲੇ ਜਾਣਗੇ।