ਹਿਜ਼ਕੀਏਲ 31

ਇਸ ਲਈ ਇਹ ਖੇਤ ਦੇ ਸਾਰੇ ਰੁੱਖਾਂ ਨਾਲੋਂ ਉੱਚਾ ਸੀ। ਉਹ ਦੀਆਂ ਟਾਹਣੀਆਂ ਵਧੀਆ ਕਿਉਂਕਿ ਬਹੁਤੇ ਪਾਣੀ ਹੋਣ ਦੇ ਕਾਰਨ ਉਸ ਦੀਆਂ ਟਾਹਣੀਆਂ ਲੰਬੀਆਂ ਹੋ ਗਈਆਂ, ਉਸ ਦੀਆਂ ਟਾਹਣੀਆਂ ਬਹੁਤ ਲੰਬੀਆਂ ਹੋ ਗਈਆਂ।

Ezekiel 31:5 (UKJV) Therefore his height was exalted above all the trees of the field, and his boughs were multiplied, and his branches became long because of the multitude of waters, when he shot forth.

3ਅੱਸ਼ੂਰ ਤੇ ਗੌਰ ਕਰੋ, ਕਦੇ ਲਬਾਨੋਨ ਵਿੱਚ ਦਿਆਰ ਸੀ, ਜਿਸ ਦੀਆਂ ਟਹਿਣੀਆਂ ਸੁੰਦਰ ਸਨ ਅਤੇ ਸੰਘਣੀ ਛਾਂ ਵਾਲਾ ਸੀ; ਇਹ ਉੱਚੇ ਪਾਸੇ ਸੀ, ਅਤੇ ਉਸ ਦੀ ਟੀਸੀ ਸੰਘਣੀਆਂ ਟਹਿਣੀਆਂ ਵਿਚਕਾਰ ਸਭ ਤੋਂ ਉੱਪਰ ਸੀ।

4ਪਾਣੀਆਂ ਨੇ ਉਹ ਨੂੰ ਪਾਲਿਆ, ਡੂੰਘੇ ਚਸ਼ਮੇ ਨੇ ਉਹ ਨੂੰ ਉੱਚਾ ਕੀਤਾ; ਉਹਨਾਂ ਦੀਆਂ ਨਦੀਆਂ ਉਸਦੇ ਅਧਾਰ ਦੇ ਦੁਆਲੇ ਵਗਦੀਆਂ ਸਨ ਅਤੇ ਉਹਨਾਂ ਦੀਆਂ ਨਦੀਆਂ ਖੇਤ ਦੇ ਸਾਰੇ ਰੁੱਖਾਂ ਵੱਲ ਪਹੁੰਚਦੀਆਂ ਸਨ।

5ਇਸ ਲਈ ਇਹ ਖੇਤ ਦੇ ਸਾਰੇ ਰੁੱਖਾਂ ਨਾਲੋਂ ਉੱਚਾ ਸੀ। ਉਹ ਦੀਆਂ ਟਾਹਣੀਆਂ ਵਧੀਆ ਕਿਉਂਕਿ ਬਹੁਤੇ ਪਾਣੀ ਹੋਣ ਦੇ ਕਾਰਨ ਉਸ ਦੀਆਂ ਟਾਹਣੀਆਂ ਲੰਬੀਆਂ ਹੋ ਗਈਆਂ, ਉਸ ਦੀਆਂ ਟਾਹਣੀਆਂ ਬਹੁਤ ਲੰਬੀਆਂ ਹੋ ਗਈਆਂ।

6ਅਕਾਸ਼ ਦੇ ਸਾਰੇ ਪੰਛੀਆਂ ਨੇ ਉਹ ਦੀਆਂ ਟਾਹਣੀਆਂ ਵਿੱਚ ਆਲ੍ਹਣਾ ਪਾਇਆ, ਜੰਗਲੀ ਜਾਨਵਰਾਂ ਨੇ ਉਹ ਦੀਆਂ ਟਹਿਣੀਆਂ ਹੇਠ ਜਨਮ ਦਿੱਤਾ। ਸਾਰੀਆਂ ਮਹਾਨ ਕੌਮਾਂ ਇਸ ਦੀ ਛਾਂ ਵਿੱਚ ਰਹਿੰਦੀਆਂ ਸਨ।

7ਇਹ ਸੁੰਦਰਤਾ ਵਿੱਚ ਸ਼ਾਨਦਾਰ ਸੀ, ਇਸ ਦੀਆਂ ਫੈਲੀਆਂ ਟਾਹਣੀਆਂ ਨਾਲ, ਇਸ ਦੀਆਂ ਜੜ੍ਹਾਂ ਬਹੁਤ ਸਾਰੇ ਪਾਣੀਆਂ ਵਿੱਚ ਡਿੱਗ ਗਈਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.