ਹਿਜ਼ਕੀਏਲ 32

“ਮੇਸ਼ੇਕ ਅਤੇ ਤੂਬਲ ਉੱਥੇ ਹਨ, ਉਹਨਾਂ ਦੀਆਂ ਕਬਰਾਂ ਦੇ ਆਲੇ-ਦੁਆਲੇ ਉਹਨਾਂ ਦੀਆਂ ਸਾਰੀਆਂ ਭੀੜਾਂ ਹਨ। ਉਹ ਸਾਰੇ ਅਸੁੰਨਤ ਹਨ, ਤਲਵਾਰ ਨਾਲ ਮਾਰੇ ਗਏ ਹਨ ਕਿਉਂਕਿ ਉਹਨਾਂ ਨੇ ਜੀਉਂਦਿਆਂ ਦੀ ਧਰਤੀ ਵਿੱਚ ਆਪਣੀ ਦਹਿਸ਼ਤ ਫੈਲਾਈ ਹੈ।

Ezekiel 32:26 (UKJV) There is Meshech, Tubal, and all her multitude: her graves are round about him: all of them uncircumcised, slain by the sword, though they caused their terror in the land of the living.

24“ਏਲਾਮ ਅਤੇ ਉਸ ਦੀ ਸਾਰੀ ਭੀੜ ਜੋ ਉਸ ਦੀ ਕਬਰ ਦੇ ਚੁਫ਼ੇਰੇ ਹੈ, ਉੱਥੇ ਹੈ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਗਏ ਤੇ ਡੇਗੇ ਗਏ ਹਨ। ਉਹ ਧਰਤੀ ਦੇ ਪਤਾਲ ਵਿੱਚ ਅਸੁੰਨਤ ਉੱਤਰ ਗਏ ਹਨ। ਉਹ ਧਰਤੀ ਦੇ ਪਤਾਲ ਵਿੱਚ ਅਸੁੰਨਤ ਉੱਤਰ ਗਏ, ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈਅ ਦਾ ਕਾਰਨ ਸਨ ਅਤੇ ਉਹਨਾਂ ਨੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਉਠਾਈ ਹੈ।

25ਮਾਰੇ ਗਏ ਲੋਕਾਂ ਵਿੱਚ ਉਸਦੇ ਲਈ ਇੱਕ ਬਿਸਤਰਾ ਬਣਾਇਆ ਗਿਆ ਹੈ, ਉਸਦੀ ਕਬਰ ਦੇ ਦੁਆਲੇ ਉਸਦੀ ਸਾਰੀ ਭੀੜ ਹੈ। ਉਹ ਸਾਰੇ ਅਸੁੰਨਤ ਹਨ, ਤਲਵਾਰ ਨਾਲ ਮਾਰੇ ਗਏ ਹਨ। ਕਿਉਂਕਿ ਜਿਉਂਦਿਆਂ ਦੀ ਧਰਤੀ ਵਿੱਚ ਉਹਨਾਂ ਦੀ ਦਹਿਸ਼ਤ ਫੈਲ ਗਈ ਸੀ, ਉਹ ਟੋਏ ਵਿੱਚ ਡਿੱਗਣ ਵਾਲਿਆਂ ਦੇ ਨਾਲ ਆਪਣੀ ਸ਼ਰਮ ਸਹਾਰਦੇ ਹਨ। ਉਹ ਮਾਰੇ ਗਏ ਵਿਚਕਾਰ ਰੱਖਿਆ ਗਿਆ ਹੈ।

26“ਮੇਸ਼ੇਕ ਅਤੇ ਤੂਬਲ ਉੱਥੇ ਹਨ, ਉਹਨਾਂ ਦੀਆਂ ਕਬਰਾਂ ਦੇ ਆਲੇ-ਦੁਆਲੇ ਉਹਨਾਂ ਦੀਆਂ ਸਾਰੀਆਂ ਭੀੜਾਂ ਹਨ। ਉਹ ਸਾਰੇ ਅਸੁੰਨਤ ਹਨ, ਤਲਵਾਰ ਨਾਲ ਮਾਰੇ ਗਏ ਹਨ ਕਿਉਂਕਿ ਉਹਨਾਂ ਨੇ ਜੀਉਂਦਿਆਂ ਦੀ ਧਰਤੀ ਵਿੱਚ ਆਪਣੀ ਦਹਿਸ਼ਤ ਫੈਲਾਈ ਹੈ।

27ਪਰ ਉਹ ਪੁਰਾਣੇ ਜ਼ਮਾਨੇ ਦੇ ਡਿੱਗੇ ਹੋਏ ਯੋਧਿਆਂ ਨਾਲ ਝੂਠ ਨਹੀਂ ਬੋਲਦੇ, ਜੋ ਆਪਣੇ ਯੁੱਧ ਦੇ ਹਥਿਆਰਾਂ ਨਾਲ ਮਰੇ ਹੋਏ ਲੋਕਾਂ ਦੇ ਰਾਜ ਵਿੱਚ ਚਲੇ ਗਏ ਸਨ, ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਸਿਰਾਂ ਦੇ ਹੇਠਾਂ ਰੱਖੀਆਂ ਗਈਆਂ ਸਨ ਅਤੇ ਉਹਨਾਂ ਦੀਆਂ ਢਾਲਾਂ ਉਹਨਾਂ ਦੀਆਂ ਹੱਡੀਆਂ ਉੱਤੇ ਟਿਕੀਆਂ ਹੋਈਆਂ ਸਨ, ਹਾਲਾਂਕਿ ਇਹਨਾਂ ਯੋਧਿਆਂ ਨੇ ਵੀ ਜੀਉਂਦਿਆਂ ਦੀ ਧਰਤੀ ਨੂੰ ਡਰਾਇਆ ਸੀ।

28“ਤੂੰ ਵੀ, ਫ਼ਿਰਾਊਨ, ਟੁੱਟ ਜਾਵੇਗਾ ਅਤੇ ਤਲਵਾਰ ਨਾਲ ਮਾਰੇ ਗਏ ਲੋਕਾਂ ਦੇ ਨਾਲ, ਅਸੁੰਨਤੀਆਂ ਵਿੱਚ ਪਿਆ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.