ਹਿਜ਼ਕੀਏਲ 32

ਮਾਰੇ ਗਏ ਲੋਕਾਂ ਵਿੱਚ ਉਸਦੇ ਲਈ ਇੱਕ ਬਿਸਤਰਾ ਬਣਾਇਆ ਗਿਆ ਹੈ, ਉਸਦੀ ਕਬਰ ਦੇ ਦੁਆਲੇ ਉਸਦੀ ਸਾਰੀ ਭੀੜ ਹੈ। ਉਹ ਸਾਰੇ ਅਸੁੰਨਤ ਹਨ, ਤਲਵਾਰ ਨਾਲ ਮਾਰੇ ਗਏ ਹਨ। ਕਿਉਂਕਿ ਜਿਉਂਦਿਆਂ ਦੀ ਧਰਤੀ ਵਿੱਚ ਉਹਨਾਂ ਦੀ ਦਹਿਸ਼ਤ ਫੈਲ ਗਈ ਸੀ, ਉਹ ਟੋਏ ਵਿੱਚ ਡਿੱਗਣ ਵਾਲਿਆਂ ਦੇ ਨਾਲ ਆਪਣੀ ਸ਼ਰਮ ਸਹਾਰਦੇ ਹਨ। ਉਹ ਮਾਰੇ ਗਏ ਵਿਚਕਾਰ ਰੱਖਿਆ ਗਿਆ ਹੈ।

Ezekiel 32:25 (UKJV) They have set her a bed in the midst of the slain with all her multitude: her graves are round about him: all of them uncircumcised, slain by the sword: though their terror was caused in the land of the living, yet have they borne their shame with them that go down to the pit: he is put in the midst of them that be slain.

23ਉਹਨਾਂ ਦੀਆਂ ਕਬਰਾਂ ਪਤਾਲ ਦੀ ਡੂੰਘਾਈ ਵਿੱਚ ਹਨ ਅਤੇ ਉਸਦੀ ਸੈਨਾ ਉਸਦੀ ਕਬਰ ਦੇ ਦੁਆਲੇ ਹੈ। ਉਹ ਸਾਰੇ ਜਿਨ੍ਹਾਂ ਨੇ ਜੀਉਂਦਿਆਂ ਦੀ ਧਰਤੀ ਵਿੱਚ ਦਹਿਸ਼ਤ ਫੈਲਾਈ ਸੀ, ਮਾਰੇ ਗਏ, ਤਲਵਾਰ ਨਾਲ ਮਾਰੇ ਗਏ।

24“ਏਲਾਮ ਅਤੇ ਉਸ ਦੀ ਸਾਰੀ ਭੀੜ ਜੋ ਉਸ ਦੀ ਕਬਰ ਦੇ ਚੁਫ਼ੇਰੇ ਹੈ, ਉੱਥੇ ਹੈ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਗਏ ਤੇ ਡੇਗੇ ਗਏ ਹਨ। ਉਹ ਧਰਤੀ ਦੇ ਪਤਾਲ ਵਿੱਚ ਅਸੁੰਨਤ ਉੱਤਰ ਗਏ ਹਨ। ਉਹ ਧਰਤੀ ਦੇ ਪਤਾਲ ਵਿੱਚ ਅਸੁੰਨਤ ਉੱਤਰ ਗਏ, ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈਅ ਦਾ ਕਾਰਨ ਸਨ ਅਤੇ ਉਹਨਾਂ ਨੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਉਠਾਈ ਹੈ।

25ਮਾਰੇ ਗਏ ਲੋਕਾਂ ਵਿੱਚ ਉਸਦੇ ਲਈ ਇੱਕ ਬਿਸਤਰਾ ਬਣਾਇਆ ਗਿਆ ਹੈ, ਉਸਦੀ ਕਬਰ ਦੇ ਦੁਆਲੇ ਉਸਦੀ ਸਾਰੀ ਭੀੜ ਹੈ। ਉਹ ਸਾਰੇ ਅਸੁੰਨਤ ਹਨ, ਤਲਵਾਰ ਨਾਲ ਮਾਰੇ ਗਏ ਹਨ। ਕਿਉਂਕਿ ਜਿਉਂਦਿਆਂ ਦੀ ਧਰਤੀ ਵਿੱਚ ਉਹਨਾਂ ਦੀ ਦਹਿਸ਼ਤ ਫੈਲ ਗਈ ਸੀ, ਉਹ ਟੋਏ ਵਿੱਚ ਡਿੱਗਣ ਵਾਲਿਆਂ ਦੇ ਨਾਲ ਆਪਣੀ ਸ਼ਰਮ ਸਹਾਰਦੇ ਹਨ। ਉਹ ਮਾਰੇ ਗਏ ਵਿਚਕਾਰ ਰੱਖਿਆ ਗਿਆ ਹੈ।

26“ਮੇਸ਼ੇਕ ਅਤੇ ਤੂਬਲ ਉੱਥੇ ਹਨ, ਉਹਨਾਂ ਦੀਆਂ ਕਬਰਾਂ ਦੇ ਆਲੇ-ਦੁਆਲੇ ਉਹਨਾਂ ਦੀਆਂ ਸਾਰੀਆਂ ਭੀੜਾਂ ਹਨ। ਉਹ ਸਾਰੇ ਅਸੁੰਨਤ ਹਨ, ਤਲਵਾਰ ਨਾਲ ਮਾਰੇ ਗਏ ਹਨ ਕਿਉਂਕਿ ਉਹਨਾਂ ਨੇ ਜੀਉਂਦਿਆਂ ਦੀ ਧਰਤੀ ਵਿੱਚ ਆਪਣੀ ਦਹਿਸ਼ਤ ਫੈਲਾਈ ਹੈ।

27ਪਰ ਉਹ ਪੁਰਾਣੇ ਜ਼ਮਾਨੇ ਦੇ ਡਿੱਗੇ ਹੋਏ ਯੋਧਿਆਂ ਨਾਲ ਝੂਠ ਨਹੀਂ ਬੋਲਦੇ, ਜੋ ਆਪਣੇ ਯੁੱਧ ਦੇ ਹਥਿਆਰਾਂ ਨਾਲ ਮਰੇ ਹੋਏ ਲੋਕਾਂ ਦੇ ਰਾਜ ਵਿੱਚ ਚਲੇ ਗਏ ਸਨ, ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਸਿਰਾਂ ਦੇ ਹੇਠਾਂ ਰੱਖੀਆਂ ਗਈਆਂ ਸਨ ਅਤੇ ਉਹਨਾਂ ਦੀਆਂ ਢਾਲਾਂ ਉਹਨਾਂ ਦੀਆਂ ਹੱਡੀਆਂ ਉੱਤੇ ਟਿਕੀਆਂ ਹੋਈਆਂ ਸਨ, ਹਾਲਾਂਕਿ ਇਹਨਾਂ ਯੋਧਿਆਂ ਨੇ ਵੀ ਜੀਉਂਦਿਆਂ ਦੀ ਧਰਤੀ ਨੂੰ ਡਰਾਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.