ਹਿਜ਼ਕੀਏਲ 32

ਉਹਨਾਂ ਦੀਆਂ ਕਬਰਾਂ ਪਤਾਲ ਦੀ ਡੂੰਘਾਈ ਵਿੱਚ ਹਨ ਅਤੇ ਉਸਦੀ ਸੈਨਾ ਉਸਦੀ ਕਬਰ ਦੇ ਦੁਆਲੇ ਹੈ। ਉਹ ਸਾਰੇ ਜਿਨ੍ਹਾਂ ਨੇ ਜੀਉਂਦਿਆਂ ਦੀ ਧਰਤੀ ਵਿੱਚ ਦਹਿਸ਼ਤ ਫੈਲਾਈ ਸੀ, ਮਾਰੇ ਗਏ, ਤਲਵਾਰ ਨਾਲ ਮਾਰੇ ਗਏ।

Ezekiel 32:23 (UKJV) Whose graves are set in the sides of the pit, and her company is round about her grave: all of them slain, fallen by the sword, which caused terror in the land of the living.

21ਮੁਰਦਿਆਂ ਦੇ ਰਾਜ ਦੇ ਅੰਦਰੋਂ ਸ਼ਕਤੀਸ਼ਾਲੀ ਆਗੂ ਮਿਸਰ ਅਤੇ ਉਸ ਦੇ ਸਹਿਯੋਗੀਆਂ ਬਾਰੇ ਕਹਿਣਗੇ, ‘ਉਹ ਹੇਠਾਂ ਆਏ ਹਨ ਅਤੇ ਉਹ ਅਸੁੰਨਤੀਆਂ ਨਾਲ, ਤਲਵਾਰ ਨਾਲ ਮਾਰੇ ਗਏ ਲੋਕਾਂ ਨਾਲ ਲੇਟ ਗਏ ਹਨ।’

22“ਅੱਸ਼ੂਰ ਆਪਣੀ ਸਾਰੀ ਫ਼ੌਜ ਨਾਲ ਉੱਥੇ ਹੈ। ਉਹ ਆਪਣੇ ਸਾਰੇ ਮਾਰੇ ਗਏ ਲੋਕਾਂ ਦੀਆਂ ਕਬਰਾਂ ਨਾਲ ਘਿਰੀ ਹੋਈ ਹੈ, ਉਹ ਸਾਰੇ ਜਿਹੜੇ ਤਲਵਾਰ ਨਾਲ ਮਾਰੇ ਗਏ ਹਨ।

23ਉਹਨਾਂ ਦੀਆਂ ਕਬਰਾਂ ਪਤਾਲ ਦੀ ਡੂੰਘਾਈ ਵਿੱਚ ਹਨ ਅਤੇ ਉਸਦੀ ਸੈਨਾ ਉਸਦੀ ਕਬਰ ਦੇ ਦੁਆਲੇ ਹੈ। ਉਹ ਸਾਰੇ ਜਿਨ੍ਹਾਂ ਨੇ ਜੀਉਂਦਿਆਂ ਦੀ ਧਰਤੀ ਵਿੱਚ ਦਹਿਸ਼ਤ ਫੈਲਾਈ ਸੀ, ਮਾਰੇ ਗਏ, ਤਲਵਾਰ ਨਾਲ ਮਾਰੇ ਗਏ।

24“ਏਲਾਮ ਅਤੇ ਉਸ ਦੀ ਸਾਰੀ ਭੀੜ ਜੋ ਉਸ ਦੀ ਕਬਰ ਦੇ ਚੁਫ਼ੇਰੇ ਹੈ, ਉੱਥੇ ਹੈ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਗਏ ਤੇ ਡੇਗੇ ਗਏ ਹਨ। ਉਹ ਧਰਤੀ ਦੇ ਪਤਾਲ ਵਿੱਚ ਅਸੁੰਨਤ ਉੱਤਰ ਗਏ ਹਨ। ਉਹ ਧਰਤੀ ਦੇ ਪਤਾਲ ਵਿੱਚ ਅਸੁੰਨਤ ਉੱਤਰ ਗਏ, ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈਅ ਦਾ ਕਾਰਨ ਸਨ ਅਤੇ ਉਹਨਾਂ ਨੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਉਠਾਈ ਹੈ।

25ਮਾਰੇ ਗਏ ਲੋਕਾਂ ਵਿੱਚ ਉਸਦੇ ਲਈ ਇੱਕ ਬਿਸਤਰਾ ਬਣਾਇਆ ਗਿਆ ਹੈ, ਉਸਦੀ ਕਬਰ ਦੇ ਦੁਆਲੇ ਉਸਦੀ ਸਾਰੀ ਭੀੜ ਹੈ। ਉਹ ਸਾਰੇ ਅਸੁੰਨਤ ਹਨ, ਤਲਵਾਰ ਨਾਲ ਮਾਰੇ ਗਏ ਹਨ। ਕਿਉਂਕਿ ਜਿਉਂਦਿਆਂ ਦੀ ਧਰਤੀ ਵਿੱਚ ਉਹਨਾਂ ਦੀ ਦਹਿਸ਼ਤ ਫੈਲ ਗਈ ਸੀ, ਉਹ ਟੋਏ ਵਿੱਚ ਡਿੱਗਣ ਵਾਲਿਆਂ ਦੇ ਨਾਲ ਆਪਣੀ ਸ਼ਰਮ ਸਹਾਰਦੇ ਹਨ। ਉਹ ਮਾਰੇ ਗਏ ਵਿਚਕਾਰ ਰੱਖਿਆ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.