ਹਿਜ਼ਕੀਏਲ 32

ਮੁਰਦਿਆਂ ਦੇ ਰਾਜ ਦੇ ਅੰਦਰੋਂ ਸ਼ਕਤੀਸ਼ਾਲੀ ਆਗੂ ਮਿਸਰ ਅਤੇ ਉਸ ਦੇ ਸਹਿਯੋਗੀਆਂ ਬਾਰੇ ਕਹਿਣਗੇ, ‘ਉਹ ਹੇਠਾਂ ਆਏ ਹਨ ਅਤੇ ਉਹ ਅਸੁੰਨਤੀਆਂ ਨਾਲ, ਤਲਵਾਰ ਨਾਲ ਮਾਰੇ ਗਏ ਲੋਕਾਂ ਨਾਲ ਲੇਟ ਗਏ ਹਨ।’

Ezekiel 32:21 (UKJV) The strong among the mighty shall speak to him out of the midst of hell with them that help him: they are gone down, they lie uncircumcised, slain by the sword.

19ਉਹਨਾਂ ਨੂੰ ਕਹੋ, ‘ਕੀ ਤੁਸੀਂ ਦੂਜਿਆਂ ਨਾਲੋਂ ਜ਼ਿਆਦਾ ਪਿਆਰੇ ਹੋ? ਹੇਠਾਂ ਜਾਹ ਅਤੇ ਅਸੁੰਨਤੀਆਂ ਦੇ ਵਿਚਕਾਰ ਲੇਟ ਜਾ।’

20ਉਹ ਤਲਵਾਰ ਨਾਲ ਮਾਰੇ ਗਏ ਲੋਕਾਂ ਵਿੱਚ ਡਿੱਗਣਗੇ। ਤਲਵਾਰ ਖਿੱਚੀ ਜਾਂਦੀ ਹੈ; ਉਸਨੂੰ ਉਸਦੇ ਸਾਰੇ ਦਲਾਂ ਨਾਲ ਘਸੀਟਿਆ ਜਾਵੇ।

21ਮੁਰਦਿਆਂ ਦੇ ਰਾਜ ਦੇ ਅੰਦਰੋਂ ਸ਼ਕਤੀਸ਼ਾਲੀ ਆਗੂ ਮਿਸਰ ਅਤੇ ਉਸ ਦੇ ਸਹਿਯੋਗੀਆਂ ਬਾਰੇ ਕਹਿਣਗੇ, ‘ਉਹ ਹੇਠਾਂ ਆਏ ਹਨ ਅਤੇ ਉਹ ਅਸੁੰਨਤੀਆਂ ਨਾਲ, ਤਲਵਾਰ ਨਾਲ ਮਾਰੇ ਗਏ ਲੋਕਾਂ ਨਾਲ ਲੇਟ ਗਏ ਹਨ।’

22“ਅੱਸ਼ੂਰ ਆਪਣੀ ਸਾਰੀ ਫ਼ੌਜ ਨਾਲ ਉੱਥੇ ਹੈ। ਉਹ ਆਪਣੇ ਸਾਰੇ ਮਾਰੇ ਗਏ ਲੋਕਾਂ ਦੀਆਂ ਕਬਰਾਂ ਨਾਲ ਘਿਰੀ ਹੋਈ ਹੈ, ਉਹ ਸਾਰੇ ਜਿਹੜੇ ਤਲਵਾਰ ਨਾਲ ਮਾਰੇ ਗਏ ਹਨ।

23ਉਹਨਾਂ ਦੀਆਂ ਕਬਰਾਂ ਪਤਾਲ ਦੀ ਡੂੰਘਾਈ ਵਿੱਚ ਹਨ ਅਤੇ ਉਸਦੀ ਸੈਨਾ ਉਸਦੀ ਕਬਰ ਦੇ ਦੁਆਲੇ ਹੈ। ਉਹ ਸਾਰੇ ਜਿਨ੍ਹਾਂ ਨੇ ਜੀਉਂਦਿਆਂ ਦੀ ਧਰਤੀ ਵਿੱਚ ਦਹਿਸ਼ਤ ਫੈਲਾਈ ਸੀ, ਮਾਰੇ ਗਏ, ਤਲਵਾਰ ਨਾਲ ਮਾਰੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.