ਹਿਜ਼ਕੀਏਲ 32

ਉਹਨਾਂ ਨੂੰ ਕਹੋ, ‘ਕੀ ਤੁਸੀਂ ਦੂਜਿਆਂ ਨਾਲੋਂ ਜ਼ਿਆਦਾ ਪਿਆਰੇ ਹੋ? ਹੇਠਾਂ ਜਾਹ ਅਤੇ ਅਸੁੰਨਤੀਆਂ ਦੇ ਵਿਚਕਾਰ ਲੇਟ ਜਾ।’

Ezekiel 32:19 (UKJV) Whom do you pass in beauty? go down, and be you laid with the uncircumcised.

17ਬਾਰ੍ਹਵੇਂ ਸਾਲ, ਮਹੀਨੇ ਦੇ ਪੰਦਰਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

18“ਹੇ ਮਨੁੱਖ ਦੇ ਪੁੱਤਰ, ਮਿਸਰ ਦੀਆਂ ਭੀੜਾਂ ਲਈ ਵਿਰਲਾਪ ਕਰ ਅਤੇ ਉਸ ਦੇ ਹੇਠਾਂ ਧਰਤੀ ਨੂੰ ਸੌਂਪ। ਬਲਵੰਤ ਕੌਮਾਂ ਦੀਆਂ ਧੀਆਂ, ਉਹਨਾਂ ਦੇ ਨਾਲ ਜੋ ਟੋਏ ਵਿੱਚ ਹੇਠਾਂ ਜਾਂਦੀਆਂ ਹਨ।

19ਉਹਨਾਂ ਨੂੰ ਕਹੋ, ‘ਕੀ ਤੁਸੀਂ ਦੂਜਿਆਂ ਨਾਲੋਂ ਜ਼ਿਆਦਾ ਪਿਆਰੇ ਹੋ? ਹੇਠਾਂ ਜਾਹ ਅਤੇ ਅਸੁੰਨਤੀਆਂ ਦੇ ਵਿਚਕਾਰ ਲੇਟ ਜਾ।’

20ਉਹ ਤਲਵਾਰ ਨਾਲ ਮਾਰੇ ਗਏ ਲੋਕਾਂ ਵਿੱਚ ਡਿੱਗਣਗੇ। ਤਲਵਾਰ ਖਿੱਚੀ ਜਾਂਦੀ ਹੈ; ਉਸਨੂੰ ਉਸਦੇ ਸਾਰੇ ਦਲਾਂ ਨਾਲ ਘਸੀਟਿਆ ਜਾਵੇ।

21ਮੁਰਦਿਆਂ ਦੇ ਰਾਜ ਦੇ ਅੰਦਰੋਂ ਸ਼ਕਤੀਸ਼ਾਲੀ ਆਗੂ ਮਿਸਰ ਅਤੇ ਉਸ ਦੇ ਸਹਿਯੋਗੀਆਂ ਬਾਰੇ ਕਹਿਣਗੇ, ‘ਉਹ ਹੇਠਾਂ ਆਏ ਹਨ ਅਤੇ ਉਹ ਅਸੁੰਨਤੀਆਂ ਨਾਲ, ਤਲਵਾਰ ਨਾਲ ਮਾਰੇ ਗਏ ਲੋਕਾਂ ਨਾਲ ਲੇਟ ਗਏ ਹਨ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.