16“ਇਹ ਉਹ ਵੈਣ ਹੈ ਅਤੇ ਉਹ ਵੈਣ ਪਾਉਣਗੀਆਂ, ਕੌਮਾਂ ਦੀਆਂ ਧੀਆਂ ਇਸ ਨਾਲ ਵੈਣ ਪਾਉਣਗੀਆਂ, ਉਹ ਮਿਸਰ ਉੱਤੇ ਅਤੇ ਉਹ ਦੀ ਸਾਰੀ ਭੀੜ ਉੱਤੇ ਇਹੋ ਵੈਣ ਪਾਉਣਗੀਆਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
17ਬਾਰ੍ਹਵੇਂ ਸਾਲ, ਮਹੀਨੇ ਦੇ ਪੰਦਰਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
18“ਹੇ ਮਨੁੱਖ ਦੇ ਪੁੱਤਰ, ਮਿਸਰ ਦੀਆਂ ਭੀੜਾਂ ਲਈ ਵਿਰਲਾਪ ਕਰ ਅਤੇ ਉਸ ਦੇ ਹੇਠਾਂ ਧਰਤੀ ਨੂੰ ਸੌਂਪ। ਬਲਵੰਤ ਕੌਮਾਂ ਦੀਆਂ ਧੀਆਂ, ਉਹਨਾਂ ਦੇ ਨਾਲ ਜੋ ਟੋਏ ਵਿੱਚ ਹੇਠਾਂ ਜਾਂਦੀਆਂ ਹਨ।
19ਉਹਨਾਂ ਨੂੰ ਕਹੋ, ‘ਕੀ ਤੁਸੀਂ ਦੂਜਿਆਂ ਨਾਲੋਂ ਜ਼ਿਆਦਾ ਪਿਆਰੇ ਹੋ? ਹੇਠਾਂ ਜਾਹ ਅਤੇ ਅਸੁੰਨਤੀਆਂ ਦੇ ਵਿਚਕਾਰ ਲੇਟ ਜਾ।’
20ਉਹ ਤਲਵਾਰ ਨਾਲ ਮਾਰੇ ਗਏ ਲੋਕਾਂ ਵਿੱਚ ਡਿੱਗਣਗੇ। ਤਲਵਾਰ ਖਿੱਚੀ ਜਾਂਦੀ ਹੈ; ਉਸਨੂੰ ਉਸਦੇ ਸਾਰੇ ਦਲਾਂ ਨਾਲ ਘਸੀਟਿਆ ਜਾਵੇ।