ਹਿਜ਼ਕੀਏਲ 32

“ਇਹ ਉਹ ਵੈਣ ਹੈ ਅਤੇ ਉਹ ਵੈਣ ਪਾਉਣਗੀਆਂ, ਕੌਮਾਂ ਦੀਆਂ ਧੀਆਂ ਇਸ ਨਾਲ ਵੈਣ ਪਾਉਣਗੀਆਂ, ਉਹ ਮਿਸਰ ਉੱਤੇ ਅਤੇ ਉਹ ਦੀ ਸਾਰੀ ਭੀੜ ਉੱਤੇ ਇਹੋ ਵੈਣ ਪਾਉਣਗੀਆਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

Ezekiel 32:16 (UKJV) This is the lamentation wherewith they shall lament her: the daughters of the nations shall lament her: they shall lament for her, even for Egypt, and for all her multitude, says the Lord GOD.

14ਤਦ ਮੈਂ ਉਸ ਦੇ ਪਾਣੀਆਂ ਨੂੰ ਸਾਫ਼ ਕਰ ਦੇਵਾਂਗਾ ਅਤੇ ਉਹ ਦੀਆਂ ਨਦੀਆਂ ਨੂੰ ਤੇਲ ਵਾਂਗ ਵਹਾਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

15ਜਦੋਂ ਮੈਂ ਮਿਸਰ ਨੂੰ ਵਿਰਾਨ ਕਰਾਂਗਾ, ਅਤੇ ਉਸ ਵਿੱਚ ਦੀ ਹਰ ਧਰਤੀ ਦੀ ਚੀਜ਼ ਨੂੰ ਖੋਹ ਲਵਾਂਗਾ, ਜਦੋਂ ਮੈਂ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਮਾਰਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਾਹਵੇਹ ਹਾਂ।’

16“ਇਹ ਉਹ ਵੈਣ ਹੈ ਅਤੇ ਉਹ ਵੈਣ ਪਾਉਣਗੀਆਂ, ਕੌਮਾਂ ਦੀਆਂ ਧੀਆਂ ਇਸ ਨਾਲ ਵੈਣ ਪਾਉਣਗੀਆਂ, ਉਹ ਮਿਸਰ ਉੱਤੇ ਅਤੇ ਉਹ ਦੀ ਸਾਰੀ ਭੀੜ ਉੱਤੇ ਇਹੋ ਵੈਣ ਪਾਉਣਗੀਆਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

17ਬਾਰ੍ਹਵੇਂ ਸਾਲ, ਮਹੀਨੇ ਦੇ ਪੰਦਰਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

18“ਹੇ ਮਨੁੱਖ ਦੇ ਪੁੱਤਰ, ਮਿਸਰ ਦੀਆਂ ਭੀੜਾਂ ਲਈ ਵਿਰਲਾਪ ਕਰ ਅਤੇ ਉਸ ਦੇ ਹੇਠਾਂ ਧਰਤੀ ਨੂੰ ਸੌਂਪ। ਬਲਵੰਤ ਕੌਮਾਂ ਦੀਆਂ ਧੀਆਂ, ਉਹਨਾਂ ਦੇ ਨਾਲ ਜੋ ਟੋਏ ਵਿੱਚ ਹੇਠਾਂ ਜਾਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.