13ਮੈਂ ਉਸ ਦੇ ਸਾਰੇ ਡੰਗਰਾਂ ਨੂੰ ਬਹੁਤੇ ਪਾਣੀਆਂ ਦੇ ਕੰਢੇ ਤੋਂ ਤਬਾਹ ਕਰ ਦਿਆਂਗਾ, ਅੱਗੇ ਤੋਂ ਮਨੁੱਖ ਦੇ ਪੈਰਾਂ ਨਾਲ ਭੜਕਣ ਜਾਂ ਪਸ਼ੂਆਂ ਦੇ ਖੁਰਾਂ ਨਾਲ ਚਿੱਕੜ ਨਾ ਹੋਣ।
14ਤਦ ਮੈਂ ਉਸ ਦੇ ਪਾਣੀਆਂ ਨੂੰ ਸਾਫ਼ ਕਰ ਦੇਵਾਂਗਾ ਅਤੇ ਉਹ ਦੀਆਂ ਨਦੀਆਂ ਨੂੰ ਤੇਲ ਵਾਂਗ ਵਹਾਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
15ਜਦੋਂ ਮੈਂ ਮਿਸਰ ਨੂੰ ਵਿਰਾਨ ਕਰਾਂਗਾ, ਅਤੇ ਉਸ ਵਿੱਚ ਦੀ ਹਰ ਧਰਤੀ ਦੀ ਚੀਜ਼ ਨੂੰ ਖੋਹ ਲਵਾਂਗਾ, ਜਦੋਂ ਮੈਂ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਮਾਰਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਾਹਵੇਹ ਹਾਂ।’
16“ਇਹ ਉਹ ਵੈਣ ਹੈ ਅਤੇ ਉਹ ਵੈਣ ਪਾਉਣਗੀਆਂ, ਕੌਮਾਂ ਦੀਆਂ ਧੀਆਂ ਇਸ ਨਾਲ ਵੈਣ ਪਾਉਣਗੀਆਂ, ਉਹ ਮਿਸਰ ਉੱਤੇ ਅਤੇ ਉਹ ਦੀ ਸਾਰੀ ਭੀੜ ਉੱਤੇ ਇਹੋ ਵੈਣ ਪਾਉਣਗੀਆਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
17ਬਾਰ੍ਹਵੇਂ ਸਾਲ, ਮਹੀਨੇ ਦੇ ਪੰਦਰਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: