20ਉਹ ਤਲਵਾਰ ਨਾਲ ਮਾਰੇ ਗਏ ਲੋਕਾਂ ਵਿੱਚ ਡਿੱਗਣਗੇ। ਤਲਵਾਰ ਖਿੱਚੀ ਜਾਂਦੀ ਹੈ; ਉਸਨੂੰ ਉਸਦੇ ਸਾਰੇ ਦਲਾਂ ਨਾਲ ਘਸੀਟਿਆ ਜਾਵੇ।
21ਮੁਰਦਿਆਂ ਦੇ ਰਾਜ ਦੇ ਅੰਦਰੋਂ ਸ਼ਕਤੀਸ਼ਾਲੀ ਆਗੂ ਮਿਸਰ ਅਤੇ ਉਸ ਦੇ ਸਹਿਯੋਗੀਆਂ ਬਾਰੇ ਕਹਿਣਗੇ, ‘ਉਹ ਹੇਠਾਂ ਆਏ ਹਨ ਅਤੇ ਉਹ ਅਸੁੰਨਤੀਆਂ ਨਾਲ, ਤਲਵਾਰ ਨਾਲ ਮਾਰੇ ਗਏ ਲੋਕਾਂ ਨਾਲ ਲੇਟ ਗਏ ਹਨ।’
22“ਅੱਸ਼ੂਰ ਆਪਣੀ ਸਾਰੀ ਫ਼ੌਜ ਨਾਲ ਉੱਥੇ ਹੈ। ਉਹ ਆਪਣੇ ਸਾਰੇ ਮਾਰੇ ਗਏ ਲੋਕਾਂ ਦੀਆਂ ਕਬਰਾਂ ਨਾਲ ਘਿਰੀ ਹੋਈ ਹੈ, ਉਹ ਸਾਰੇ ਜਿਹੜੇ ਤਲਵਾਰ ਨਾਲ ਮਾਰੇ ਗਏ ਹਨ।
23ਉਹਨਾਂ ਦੀਆਂ ਕਬਰਾਂ ਪਤਾਲ ਦੀ ਡੂੰਘਾਈ ਵਿੱਚ ਹਨ ਅਤੇ ਉਸਦੀ ਸੈਨਾ ਉਸਦੀ ਕਬਰ ਦੇ ਦੁਆਲੇ ਹੈ। ਉਹ ਸਾਰੇ ਜਿਨ੍ਹਾਂ ਨੇ ਜੀਉਂਦਿਆਂ ਦੀ ਧਰਤੀ ਵਿੱਚ ਦਹਿਸ਼ਤ ਫੈਲਾਈ ਸੀ, ਮਾਰੇ ਗਏ, ਤਲਵਾਰ ਨਾਲ ਮਾਰੇ ਗਏ।
24“ਏਲਾਮ ਅਤੇ ਉਸ ਦੀ ਸਾਰੀ ਭੀੜ ਜੋ ਉਸ ਦੀ ਕਬਰ ਦੇ ਚੁਫ਼ੇਰੇ ਹੈ, ਉੱਥੇ ਹੈ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਗਏ ਤੇ ਡੇਗੇ ਗਏ ਹਨ। ਉਹ ਧਰਤੀ ਦੇ ਪਤਾਲ ਵਿੱਚ ਅਸੁੰਨਤ ਉੱਤਰ ਗਏ ਹਨ। ਉਹ ਧਰਤੀ ਦੇ ਪਤਾਲ ਵਿੱਚ ਅਸੁੰਨਤ ਉੱਤਰ ਗਏ, ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈਅ ਦਾ ਕਾਰਨ ਸਨ ਅਤੇ ਉਹਨਾਂ ਨੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਉਠਾਈ ਹੈ।