ਹਿਜ਼ਕੀਏਲ 32

“ਉੱਤਰ ਦੇ ਸਾਰੇ ਸਰਦਾਰ ਅਤੇ ਸਾਰੇ ਸੀਦੋਨੀ ਉੱਥੇ ਹਨ; ਉਹ ਆਪਣੀ ਸ਼ਕਤੀ ਦੁਆਰਾ ਪੈਦਾ ਹੋਏ ਦਹਿਸ਼ਤ ਦੇ ਬਾਵਜੂਦ ਬੇਇੱਜ਼ਤੀ ਵਿੱਚ ਮਾਰੇ ਗਏ ਲੋਕਾਂ ਦੇ ਨਾਲ ਹੇਠਾਂ ਚਲੇ ਗਏ। ਉਹ ਤਲਵਾਰ ਨਾਲ ਮਾਰੇ ਗਏ ਲੋਕਾਂ ਦੇ ਨਾਲ ਬੇਸੁੰਨਤ ਪਏ ਰਹਿੰਦੇ ਹਨ ਅਤੇ ਟੋਏ ਵਿੱਚ ਹੇਠਾਂ ਜਾਣ ਵਾਲਿਆਂ ਨਾਲ ਆਪਣੀ ਸ਼ਰਮ ਸਹਾਰਦੇ ਹਨ।

Ezekiel 32:30 (UKJV) There be the princes of the north, all of them, and all the Zidonians, which are gone down with the slain; with their terror they are ashamed of their might; and they lie uncircumcised with them that be slain by the sword, and bear their shame with them that go down to the pit.

28“ਤੂੰ ਵੀ, ਫ਼ਿਰਾਊਨ, ਟੁੱਟ ਜਾਵੇਗਾ ਅਤੇ ਤਲਵਾਰ ਨਾਲ ਮਾਰੇ ਗਏ ਲੋਕਾਂ ਦੇ ਨਾਲ, ਅਸੁੰਨਤੀਆਂ ਵਿੱਚ ਪਿਆ ਹੋਵੇਗਾ।

29“ਉੱਥੇ ਅਦੋਮ ਵੀ ਹੈ। ਉਸ ਦੇ ਰਾਜੇ ਅਤੇ ਉਸ ਦੇ ਰਾਜਕੁਮਾਰ, ਜਿਹੜੇ ਆਪਣੀ ਸ਼ਕਤੀ ਹੁੰਦਿਆਂ ਤਲਵਾਰ ਦੇ ਵੱਢੇ ਹੋਇਆਂ ਵਿੱਚ ਰੱਖੇ ਗਏ ਹਨ, ਉਹ ਅਸੁੰਨਤੀਆਂ ਅਤੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਦੇ ਨਾਲ ਪਏ ਰਹਿਣਗੇ।

30“ਉੱਤਰ ਦੇ ਸਾਰੇ ਸਰਦਾਰ ਅਤੇ ਸਾਰੇ ਸੀਦੋਨੀ ਉੱਥੇ ਹਨ; ਉਹ ਆਪਣੀ ਸ਼ਕਤੀ ਦੁਆਰਾ ਪੈਦਾ ਹੋਏ ਦਹਿਸ਼ਤ ਦੇ ਬਾਵਜੂਦ ਬੇਇੱਜ਼ਤੀ ਵਿੱਚ ਮਾਰੇ ਗਏ ਲੋਕਾਂ ਦੇ ਨਾਲ ਹੇਠਾਂ ਚਲੇ ਗਏ। ਉਹ ਤਲਵਾਰ ਨਾਲ ਮਾਰੇ ਗਏ ਲੋਕਾਂ ਦੇ ਨਾਲ ਬੇਸੁੰਨਤ ਪਏ ਰਹਿੰਦੇ ਹਨ ਅਤੇ ਟੋਏ ਵਿੱਚ ਹੇਠਾਂ ਜਾਣ ਵਾਲਿਆਂ ਨਾਲ ਆਪਣੀ ਸ਼ਰਮ ਸਹਾਰਦੇ ਹਨ।

31“ਫ਼ਿਰਾਊਨ, ਉਹ ਅਤੇ ਉਸਦੀ ਸਾਰੀ ਸੈਨਾ ਉਹਨਾਂ ਨੂੰ ਵੇਖਣਗੇ ਅਤੇ ਉਹ ਆਪਣੇ ਸਾਰੇ ਲੋਕਾਂ ਲਈ ਦਿਲਾਸਾ ਦੇਵੇਗਾ ਜੋ ਤਲਵਾਰ ਨਾਲ ਮਾਰੇ ਗਏ ਸਨ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

32ਭਾਵੇਂ ਮੈਂ ਉਸ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਦਹਿਸ਼ਤ ਫੈਲਾਉਣ ਲਈ ਕਿਹਾ ਸੀ, ਫ਼ਿਰਾਊਨ ਅਤੇ ਉਸ ਦੀ ਸਾਰੀ ਭੀੜ ਤਲਵਾਰ ਨਾਲ ਮਾਰੇ ਗਏ ਲੋਕਾਂ ਦੇ ਨਾਲ ਬੇਸੁੰਨਤੀਆਂ ਵਿੱਚ ਰੱਖੀ ਜਾਵੇਗੀ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.