ਹਿਜ਼ਕੀਏਲ 32

“ਫ਼ਿਰਾਊਨ, ਉਹ ਅਤੇ ਉਸਦੀ ਸਾਰੀ ਸੈਨਾ ਉਹਨਾਂ ਨੂੰ ਵੇਖਣਗੇ ਅਤੇ ਉਹ ਆਪਣੇ ਸਾਰੇ ਲੋਕਾਂ ਲਈ ਦਿਲਾਸਾ ਦੇਵੇਗਾ ਜੋ ਤਲਵਾਰ ਨਾਲ ਮਾਰੇ ਗਏ ਸਨ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Ezekiel 32:31 (UKJV) Pharaoh shall see them, and shall be comforted over all his multitude, even Pharaoh and all his army slain by the sword, says the Lord GOD.

29“ਉੱਥੇ ਅਦੋਮ ਵੀ ਹੈ। ਉਸ ਦੇ ਰਾਜੇ ਅਤੇ ਉਸ ਦੇ ਰਾਜਕੁਮਾਰ, ਜਿਹੜੇ ਆਪਣੀ ਸ਼ਕਤੀ ਹੁੰਦਿਆਂ ਤਲਵਾਰ ਦੇ ਵੱਢੇ ਹੋਇਆਂ ਵਿੱਚ ਰੱਖੇ ਗਏ ਹਨ, ਉਹ ਅਸੁੰਨਤੀਆਂ ਅਤੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਦੇ ਨਾਲ ਪਏ ਰਹਿਣਗੇ।

30“ਉੱਤਰ ਦੇ ਸਾਰੇ ਸਰਦਾਰ ਅਤੇ ਸਾਰੇ ਸੀਦੋਨੀ ਉੱਥੇ ਹਨ; ਉਹ ਆਪਣੀ ਸ਼ਕਤੀ ਦੁਆਰਾ ਪੈਦਾ ਹੋਏ ਦਹਿਸ਼ਤ ਦੇ ਬਾਵਜੂਦ ਬੇਇੱਜ਼ਤੀ ਵਿੱਚ ਮਾਰੇ ਗਏ ਲੋਕਾਂ ਦੇ ਨਾਲ ਹੇਠਾਂ ਚਲੇ ਗਏ। ਉਹ ਤਲਵਾਰ ਨਾਲ ਮਾਰੇ ਗਏ ਲੋਕਾਂ ਦੇ ਨਾਲ ਬੇਸੁੰਨਤ ਪਏ ਰਹਿੰਦੇ ਹਨ ਅਤੇ ਟੋਏ ਵਿੱਚ ਹੇਠਾਂ ਜਾਣ ਵਾਲਿਆਂ ਨਾਲ ਆਪਣੀ ਸ਼ਰਮ ਸਹਾਰਦੇ ਹਨ।

31“ਫ਼ਿਰਾਊਨ, ਉਹ ਅਤੇ ਉਸਦੀ ਸਾਰੀ ਸੈਨਾ ਉਹਨਾਂ ਨੂੰ ਵੇਖਣਗੇ ਅਤੇ ਉਹ ਆਪਣੇ ਸਾਰੇ ਲੋਕਾਂ ਲਈ ਦਿਲਾਸਾ ਦੇਵੇਗਾ ਜੋ ਤਲਵਾਰ ਨਾਲ ਮਾਰੇ ਗਏ ਸਨ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

32ਭਾਵੇਂ ਮੈਂ ਉਸ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਦਹਿਸ਼ਤ ਫੈਲਾਉਣ ਲਈ ਕਿਹਾ ਸੀ, ਫ਼ਿਰਾਊਨ ਅਤੇ ਉਸ ਦੀ ਸਾਰੀ ਭੀੜ ਤਲਵਾਰ ਨਾਲ ਮਾਰੇ ਗਏ ਲੋਕਾਂ ਦੇ ਨਾਲ ਬੇਸੁੰਨਤੀਆਂ ਵਿੱਚ ਰੱਖੀ ਜਾਵੇਗੀ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.