ਹਿਜ਼ਕੀਏਲ 33

ਜੇ ਮੈਂ ਕਿਸੇ ਧਰਮੀ ਨੂੰ ਕਹਾਂ ਕਿ ਉਹ ਜ਼ਰੂਰ ਜੀਉਂਦਾ ਰਹੇਗਾ, ਪਰ ਫਿਰ ਉਹ ਆਪਣੀ ਧਾਰਮਿਕਤਾ ਉੱਤੇ ਭਰੋਸਾ ਰੱਖ ਕੇ ਬੁਰਾਈ ਕਰਦਾ ਹੈ, ਤਾਂ ਉਸ ਵਿਅਕਤੀ ਦੁਆਰਾ ਕੀਤੇ ਗਏ ਧਰਮੀ ਕੰਮਾਂ ਵਿੱਚੋਂ ਕੋਈ ਵੀ ਯਾਦ ਨਹੀਂ ਕੀਤਾ ਜਾਵੇਗਾ; ਉਹ ਉਸ ਬੁਰਿਆਈ ਲਈ ਮਰ ਜਾਣਗੇ ਜੋ ਉਹਨਾਂ ਨੇ ਕੀਤਾ ਹਨ।

Ezekiel 33:13 (UKJV) When I shall say to the righteous, that he shall surely live; if he trust to his own righteousness, and commit iniquity, all his righteousnesses shall not be remembered; but for his iniquity that he has committed, he shall die for it.

11ਉਹਨਾਂ ਨੂੰ ਆਖ, ‘ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਦੁਸ਼ਟ ਦੀ ਮੌਤ ਤੋਂ ਪ੍ਰਸੰਨ ਨਹੀਂ ਹਾਂ, ਸਗੋਂ ਇਹ ਕਿ ਉਹ ਆਪਣੇ ਰਾਹਾਂ ਤੋਂ ਮੁੜਨ ਅਤੇ ਜਿਉਂਦੇ ਰਹਿਣ। ਵਾਰੀ! ਆਪਣੇ ਬੁਰੇ ਰਾਹਾਂ ਤੋਂ ਮੁੜੋ! ਇਸਰਾਏਲ ਦੇ ਲੋਕੋ, ਤੁਸੀਂ ਕਿਉਂ ਮਰੋਗੇ?’

12“ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀ ਸੰਤਾਨ ਨੂੰ ਆਖ, ‘ਕਿ ਧਰਮੀ ਦਾ ਧਰਮ ਉਸ ਦੇ ਅਪਰਾਧ ਦੇ ਦਿਨ ਉਹ ਨੂੰ ਨਾ ਛੁਡਾਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ, ਜਿਸ ਦਿਨ ਉਹ ਦੁਸ਼ਟਤਾ ਤੋਂ ਮੁੜ ਆਵੇ ਤਾਂ ਉਹ ਦੇ ਵਿੱਚ ਨਹੀਂ ਡਿੱਗੇਗਾ ਅਤੇ ਧਰਮੀ ਜਦੋਂ ਪਾਪ ਕਰੇ, ਤਾਂ ਉਹ ਦੇ ਕਾਰਨ ਜੀਉਂਦਾ ਨਾ ਰਹਿ ਸਕੇਗਾ।’

13ਜੇ ਮੈਂ ਕਿਸੇ ਧਰਮੀ ਨੂੰ ਕਹਾਂ ਕਿ ਉਹ ਜ਼ਰੂਰ ਜੀਉਂਦਾ ਰਹੇਗਾ, ਪਰ ਫਿਰ ਉਹ ਆਪਣੀ ਧਾਰਮਿਕਤਾ ਉੱਤੇ ਭਰੋਸਾ ਰੱਖ ਕੇ ਬੁਰਾਈ ਕਰਦਾ ਹੈ, ਤਾਂ ਉਸ ਵਿਅਕਤੀ ਦੁਆਰਾ ਕੀਤੇ ਗਏ ਧਰਮੀ ਕੰਮਾਂ ਵਿੱਚੋਂ ਕੋਈ ਵੀ ਯਾਦ ਨਹੀਂ ਕੀਤਾ ਜਾਵੇਗਾ; ਉਹ ਉਸ ਬੁਰਿਆਈ ਲਈ ਮਰ ਜਾਣਗੇ ਜੋ ਉਹਨਾਂ ਨੇ ਕੀਤਾ ਹਨ।

14ਅਤੇ ਜੇ ਮੈਂ ਕਿਸੇ ਦੁਸ਼ਟ ਵਿਅਕਤੀ ਨੂੰ ਕਹਾਂ, ‘ਤੂੰ ਜ਼ਰੂਰ ਮਰੇਂਗਾ,’ ਪਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਸਹੀ ਅਤੇ ਨਿਆਂ ਹੈ

15ਜੇਕਰ ਉਹ ਦੁਸ਼ਟ ਗਿਰਵੀ ਰੱਖੀ ਹੋਈ ਚੀਜ਼ ਮੋੜ ਦੇਵੇ ਅਤੇ ਲੁੱਟ ਜੋ ਉਸ ਲੁੱਟੀ ਹੈ, ਵਾਪਸ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ। ਫਿਰ ਬਦੀ ਨਾ ਕਰੇ, ਤਾਂ ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ, ਉਹ ਨਹੀਂ ਮਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.