ਹਿਜ਼ਕੀਏਲ 33

ਅਤੇ ਜੇ ਮੈਂ ਕਿਸੇ ਦੁਸ਼ਟ ਵਿਅਕਤੀ ਨੂੰ ਕਹਾਂ, ‘ਤੂੰ ਜ਼ਰੂਰ ਮਰੇਂਗਾ,’ ਪਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਸਹੀ ਅਤੇ ਨਿਆਂ ਹੈ

Ezekiel 33:14 (UKJV) Again, when I say unto the wicked, You shall surely die; if he turn from his sin, and do that which is lawful and right;

12“ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀ ਸੰਤਾਨ ਨੂੰ ਆਖ, ‘ਕਿ ਧਰਮੀ ਦਾ ਧਰਮ ਉਸ ਦੇ ਅਪਰਾਧ ਦੇ ਦਿਨ ਉਹ ਨੂੰ ਨਾ ਛੁਡਾਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ, ਜਿਸ ਦਿਨ ਉਹ ਦੁਸ਼ਟਤਾ ਤੋਂ ਮੁੜ ਆਵੇ ਤਾਂ ਉਹ ਦੇ ਵਿੱਚ ਨਹੀਂ ਡਿੱਗੇਗਾ ਅਤੇ ਧਰਮੀ ਜਦੋਂ ਪਾਪ ਕਰੇ, ਤਾਂ ਉਹ ਦੇ ਕਾਰਨ ਜੀਉਂਦਾ ਨਾ ਰਹਿ ਸਕੇਗਾ।’

13ਜੇ ਮੈਂ ਕਿਸੇ ਧਰਮੀ ਨੂੰ ਕਹਾਂ ਕਿ ਉਹ ਜ਼ਰੂਰ ਜੀਉਂਦਾ ਰਹੇਗਾ, ਪਰ ਫਿਰ ਉਹ ਆਪਣੀ ਧਾਰਮਿਕਤਾ ਉੱਤੇ ਭਰੋਸਾ ਰੱਖ ਕੇ ਬੁਰਾਈ ਕਰਦਾ ਹੈ, ਤਾਂ ਉਸ ਵਿਅਕਤੀ ਦੁਆਰਾ ਕੀਤੇ ਗਏ ਧਰਮੀ ਕੰਮਾਂ ਵਿੱਚੋਂ ਕੋਈ ਵੀ ਯਾਦ ਨਹੀਂ ਕੀਤਾ ਜਾਵੇਗਾ; ਉਹ ਉਸ ਬੁਰਿਆਈ ਲਈ ਮਰ ਜਾਣਗੇ ਜੋ ਉਹਨਾਂ ਨੇ ਕੀਤਾ ਹਨ।

14ਅਤੇ ਜੇ ਮੈਂ ਕਿਸੇ ਦੁਸ਼ਟ ਵਿਅਕਤੀ ਨੂੰ ਕਹਾਂ, ‘ਤੂੰ ਜ਼ਰੂਰ ਮਰੇਂਗਾ,’ ਪਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਸਹੀ ਅਤੇ ਨਿਆਂ ਹੈ

15ਜੇਕਰ ਉਹ ਦੁਸ਼ਟ ਗਿਰਵੀ ਰੱਖੀ ਹੋਈ ਚੀਜ਼ ਮੋੜ ਦੇਵੇ ਅਤੇ ਲੁੱਟ ਜੋ ਉਸ ਲੁੱਟੀ ਹੈ, ਵਾਪਸ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ। ਫਿਰ ਬਦੀ ਨਾ ਕਰੇ, ਤਾਂ ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ, ਉਹ ਨਹੀਂ ਮਰੇਗਾ।

16ਉਸ ਵਿਅਕਤੀ ਦੇ ਕੀਤੇ ਹੋਏ ਪਾਪਾਂ ਵਿੱਚੋਂ ਕੋਈ ਵੀ ਉਸ ਦੇ ਵਿਰੁੱਧ ਯਾਦ ਨਹੀਂ ਕੀਤਾ ਜਾਵੇਗਾ। ਉਸ ਨੇ ਉਹੀ ਕੀਤਾ ਜੋ ਨਿਆਂ ਅਤੇ ਧਰਮ ਹੈ, ਉਹ ਜ਼ਰੂਰ ਜੀਉਂਦਾ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.