14ਅਤੇ ਜੇ ਮੈਂ ਕਿਸੇ ਦੁਸ਼ਟ ਵਿਅਕਤੀ ਨੂੰ ਕਹਾਂ, ‘ਤੂੰ ਜ਼ਰੂਰ ਮਰੇਂਗਾ,’ ਪਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਸਹੀ ਅਤੇ ਨਿਆਂ ਹੈ
15ਜੇਕਰ ਉਹ ਦੁਸ਼ਟ ਗਿਰਵੀ ਰੱਖੀ ਹੋਈ ਚੀਜ਼ ਮੋੜ ਦੇਵੇ ਅਤੇ ਲੁੱਟ ਜੋ ਉਸ ਲੁੱਟੀ ਹੈ, ਵਾਪਸ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ। ਫਿਰ ਬਦੀ ਨਾ ਕਰੇ, ਤਾਂ ਉਹ ਵਿਅਕਤੀ ਜ਼ਰੂਰ ਜਿਉਂਦਾ ਰਹੇਗਾ, ਉਹ ਨਹੀਂ ਮਰੇਗਾ।
16ਉਸ ਵਿਅਕਤੀ ਦੇ ਕੀਤੇ ਹੋਏ ਪਾਪਾਂ ਵਿੱਚੋਂ ਕੋਈ ਵੀ ਉਸ ਦੇ ਵਿਰੁੱਧ ਯਾਦ ਨਹੀਂ ਕੀਤਾ ਜਾਵੇਗਾ। ਉਸ ਨੇ ਉਹੀ ਕੀਤਾ ਜੋ ਨਿਆਂ ਅਤੇ ਧਰਮ ਹੈ, ਉਹ ਜ਼ਰੂਰ ਜੀਉਂਦਾ ਰਹੇਗਾ।
17“ਫਿਰ ਵੀ ਤੁਹਾਡੇ ਲੋਕ ਆਖਦੇ ਹਨ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਪਰ ਇਹ ਉਹਨਾਂ ਦਾ ਰਾਹ ਹੈ ਜੋ ਨਿਆਂ ਦਾ ਨਹੀਂ ਹੈ।
18ਜੇਕਰ ਕੋਈ ਧਰਮੀ ਮਨੁੱਖ ਆਪਣੀ ਧਾਰਮਿਕਤਾ ਤੋਂ ਮੁੜੇ ਅਤੇ ਬੁਰਿਆਈ ਕਰੇ ਤਾਂ ਉਹ ਉਸ ਦੇ ਕਾਰਨ ਮਰ ਜਾਵੇਗਾ।