1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਆਪਣੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ: ‘ਜਦੋਂ ਮੈਂ ਕਿਸੇ ਦੇਸ਼ ਦੇ ਵਿਰੁੱਧ ਤਲਵਾਰ ਲਿਆਵਾਂ, ਅਤੇ ਉਸ ਦੇਸ਼ ਦੇ ਲੋਕ ਉਹਨਾਂ ਵਿੱਚੋਂ ਇੱਕ ਨੂੰ ਚੁਣਨ ਅਤੇ ਉਸ ਆਦਮੀ ਨੂੰ ਆਪਣਾ ਚੌਕੀਦਾਰ ਬਣਾਉਣ,
3ਅਤੇ ਉਹ ਤਲਵਾਰ ਨੂੰ ਧਰਤੀ ਉੱਤੇ ਆਉਂਦਿਆਂ ਵੇਖਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਤੁਰ੍ਹੀ ਵਜਾਉਂਦਾ ਹੈ,
4ਤਦ ਜੇ ਕੋਈ ਤੁਰ੍ਹੀ ਨੂੰ ਸੁਣਦਾ ਹੈ ਪਰ ਚੇਤਾਵਨੀ ਨੂੰ ਨਹੀਂ ਸੁਣਦਾ ਅਤੇ ਤਲਵਾਰ ਆ ਕੇ ਉਹਨਾਂ ਦੀ ਜਾਨ ਲੈ ਲੈਂਦੀ ਹੈ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।