ਹਿਜ਼ਕੀਏਲ 33

ਤਦ ਜੇ ਕੋਈ ਤੁਰ੍ਹੀ ਨੂੰ ਸੁਣਦਾ ਹੈ ਪਰ ਚੇਤਾਵਨੀ ਨੂੰ ਨਹੀਂ ਸੁਣਦਾ ਅਤੇ ਤਲਵਾਰ ਆ ਕੇ ਉਹਨਾਂ ਦੀ ਜਾਨ ਲੈ ਲੈਂਦੀ ਹੈ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।

Ezekiel 33:4 (UKJV) Then whosoever hears the sound of the trumpet, and takes not warning; if the sword come, and take him away, his blood shall be upon his own head.

2“ਹੇ ਮਨੁੱਖ ਦੇ ਪੁੱਤਰ, ਆਪਣੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ: ‘ਜਦੋਂ ਮੈਂ ਕਿਸੇ ਦੇਸ਼ ਦੇ ਵਿਰੁੱਧ ਤਲਵਾਰ ਲਿਆਵਾਂ, ਅਤੇ ਉਸ ਦੇਸ਼ ਦੇ ਲੋਕ ਉਹਨਾਂ ਵਿੱਚੋਂ ਇੱਕ ਨੂੰ ਚੁਣਨ ਅਤੇ ਉਸ ਆਦਮੀ ਨੂੰ ਆਪਣਾ ਚੌਕੀਦਾਰ ਬਣਾਉਣ,

3ਅਤੇ ਉਹ ਤਲਵਾਰ ਨੂੰ ਧਰਤੀ ਉੱਤੇ ਆਉਂਦਿਆਂ ਵੇਖਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਤੁਰ੍ਹੀ ਵਜਾਉਂਦਾ ਹੈ,

4ਤਦ ਜੇ ਕੋਈ ਤੁਰ੍ਹੀ ਨੂੰ ਸੁਣਦਾ ਹੈ ਪਰ ਚੇਤਾਵਨੀ ਨੂੰ ਨਹੀਂ ਸੁਣਦਾ ਅਤੇ ਤਲਵਾਰ ਆ ਕੇ ਉਹਨਾਂ ਦੀ ਜਾਨ ਲੈ ਲੈਂਦੀ ਹੈ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।

5ਕਿਉਂਕਿ ਉਹਨਾਂ ਨੇ ਤੁਰ੍ਹੀ ਦੀ ਆਵਾਜ਼ ਸੁਣੀ ਪਰ ਚੇਤਾਵਨੀ ਵੱਲ ਧਿਆਨ ਨਹੀਂ ਦਿੱਤਾ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ। ਜੇਕਰ ਉਹਨਾਂ ਨੇ ਚੇਤਾਵਨੀ ਵੱਲ ਧਿਆਨ ਦਿੱਤਾ ਹੁੰਦਾ, ਤਾਂ ਉਹ ਆਪਣੇ ਆਪ ਨੂੰ ਬਚਾ ਲੈਂਦੇ।

6ਪਰ ਜੇ ਪਹਿਰੇਦਾਰ ਤਲਵਾਰ ਨੂੰ ਆਉਂਦਾ ਵੇਖਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਤੁਰ੍ਹੀ ਨਹੀਂ ਵਜਾਉਂਦਾ ਹੈ ਅਤੇ ਤਲਵਾਰ ਆ ਕੇ ਕਿਸੇ ਦੀ ਜਾਨ ਲੈ ਲੈਂਦੀ ਹੈ, ਤਾਂ ਉਸ ਵਿਅਕਤੀ ਦੀ ਜਾਨ ਉਸ ਦੇ ਪਾਪ ਦੇ ਕਾਰਨ ਲੈ ਲਈ ਜਾਵੇਗੀ, ਪਰ ਮੈਂ ਚੌਕੀਦਾਰ ਨੂੰ ਉਹਨਾਂ ਦੇ ਖੂਨ ਦਾ ਲੇਖਾ ਲਵਾਂਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.