18ਜੇਕਰ ਕੋਈ ਧਰਮੀ ਮਨੁੱਖ ਆਪਣੀ ਧਾਰਮਿਕਤਾ ਤੋਂ ਮੁੜੇ ਅਤੇ ਬੁਰਿਆਈ ਕਰੇ ਤਾਂ ਉਹ ਉਸ ਦੇ ਕਾਰਨ ਮਰ ਜਾਵੇਗਾ।
19ਅਤੇ ਜੇ ਕੋਈ ਦੁਸ਼ਟ ਆਪਣੇ ਦੁਸ਼ਟਤਾ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਅਤੇ ਧਰਮ ਹੈ, ਤਾਂ ਉਸ ਦੇ ਕਾਰਨ ਜੀਉਂਦਾ ਰਹੇਗਾ।
20ਫੇਰ ਵੀ ਤੁਸੀਂ ਆਖਦੇ ਹੋ ਕਿ ਯਾਹਵੇਹ ਦਾ ਰਾਹ ਇੱਕੋ ਜਿਹਾ ਨਹੀਂ ਹੈ! ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦੇ ਚਾਲ-ਚੱਲਣ ਅਨੁਸਾਰ ਤੁਹਾਡਾ ਨਿਆਂ ਕਰਾਂਗਾ।”
21ਸਾਡੀ ਗ਼ੁਲਾਮੀ ਦੇ ਬਾਰ੍ਹਵੇਂ ਸਾਲ, ਦਸਵੇਂ ਮਹੀਨੇ ਦੇ ਪੰਜਵੇਂ ਦਿਨ, ਇੱਕ ਆਦਮੀ ਜੋ ਯੇਰੂਸ਼ਲੇਮ ਤੋਂ ਭੱਜ ਗਿਆ ਸੀ ਮੇਰੇ ਕੋਲ ਆਇਆ ਅਤੇ ਕਿਹਾ, “ਸ਼ਹਿਰ ਡਿੱਗ ਗਿਆ ਹੈ!”
22ਹੁਣ ਸ਼ਾਮ ਨੂੰ ਉਸ ਆਦਮੀ ਦੇ ਆਉਣ ਤੋਂ ਪਹਿਲਾਂ, ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸ ਆਦਮੀ ਨੇ ਸਵੇਰ ਨੂੰ ਮੇਰੇ ਕੋਲ ਆਉਣ ਤੋਂ ਪਹਿਲਾਂ ਹੀ ਮੇਰਾ ਮੂੰਹ ਖੋਲ੍ਹਿਆ। ਇਸ ਲਈ ਮੇਰਾ ਮੂੰਹ ਖੁੱਲ੍ਹ ਗਿਆ ਅਤੇ ਮੈਂ ਹੁਣ ਚੁੱਪ ਨਹੀਂ ਰਿਹਾ।