ਹਿਜ਼ਕੀਏਲ 33

ਹੁਣ ਸ਼ਾਮ ਨੂੰ ਉਸ ਆਦਮੀ ਦੇ ਆਉਣ ਤੋਂ ਪਹਿਲਾਂ, ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸ ਆਦਮੀ ਨੇ ਸਵੇਰ ਨੂੰ ਮੇਰੇ ਕੋਲ ਆਉਣ ਤੋਂ ਪਹਿਲਾਂ ਹੀ ਮੇਰਾ ਮੂੰਹ ਖੋਲ੍ਹਿਆ। ਇਸ ਲਈ ਮੇਰਾ ਮੂੰਹ ਖੁੱਲ੍ਹ ਗਿਆ ਅਤੇ ਮੈਂ ਹੁਣ ਚੁੱਪ ਨਹੀਂ ਰਿਹਾ।

Ezekiel 33:22 (UKJV) Now the hand of the LORD was upon me in the evening, before he that was escaped came; and had opened my mouth, until he came to me in the morning; and my mouth was opened, and I was no more dumb.

20ਫੇਰ ਵੀ ਤੁਸੀਂ ਆਖਦੇ ਹੋ ਕਿ ਯਾਹਵੇਹ ਦਾ ਰਾਹ ਇੱਕੋ ਜਿਹਾ ਨਹੀਂ ਹੈ! ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦੇ ਚਾਲ-ਚੱਲਣ ਅਨੁਸਾਰ ਤੁਹਾਡਾ ਨਿਆਂ ਕਰਾਂਗਾ।”

21ਸਾਡੀ ਗ਼ੁਲਾਮੀ ਦੇ ਬਾਰ੍ਹਵੇਂ ਸਾਲ, ਦਸਵੇਂ ਮਹੀਨੇ ਦੇ ਪੰਜਵੇਂ ਦਿਨ, ਇੱਕ ਆਦਮੀ ਜੋ ਯੇਰੂਸ਼ਲੇਮ ਤੋਂ ਭੱਜ ਗਿਆ ਸੀ ਮੇਰੇ ਕੋਲ ਆਇਆ ਅਤੇ ਕਿਹਾ, “ਸ਼ਹਿਰ ਡਿੱਗ ਗਿਆ ਹੈ!”

22ਹੁਣ ਸ਼ਾਮ ਨੂੰ ਉਸ ਆਦਮੀ ਦੇ ਆਉਣ ਤੋਂ ਪਹਿਲਾਂ, ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸ ਆਦਮੀ ਨੇ ਸਵੇਰ ਨੂੰ ਮੇਰੇ ਕੋਲ ਆਉਣ ਤੋਂ ਪਹਿਲਾਂ ਹੀ ਮੇਰਾ ਮੂੰਹ ਖੋਲ੍ਹਿਆ। ਇਸ ਲਈ ਮੇਰਾ ਮੂੰਹ ਖੁੱਲ੍ਹ ਗਿਆ ਅਤੇ ਮੈਂ ਹੁਣ ਚੁੱਪ ਨਹੀਂ ਰਿਹਾ।

23ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

24“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੀ ਧਰਤੀ ਵਿੱਚ ਉਹਨਾਂ ਖੰਡਰਾਂ ਵਿੱਚ ਰਹਿਣ ਵਾਲੇ ਲੋਕ ਆਖ ਰਹੇ ਹਨ, ‘ਅਬਰਾਹਾਮ ਸਿਰਫ ਇੱਕ ਹੀ ਮਨੁੱਖ ਸੀ, ਫਿਰ ਵੀ ਉਹ ਧਰਤੀ ਦਾ ਮਾਲਕ ਸੀ। ਪਰ ਅਸੀਂ ਬਹੁਤ ਸਾਰੇ ਹਾਂ; ਯਕੀਨਨ ਜ਼ਮੀਨ ਸਾਨੂੰ ਸਾਡੇ ਕਬਜ਼ੇ ਵਜੋਂ ਦਿੱਤੀ ਗਈ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.