ਹਿਜ਼ਕੀਏਲ 33

“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੀ ਧਰਤੀ ਵਿੱਚ ਉਹਨਾਂ ਖੰਡਰਾਂ ਵਿੱਚ ਰਹਿਣ ਵਾਲੇ ਲੋਕ ਆਖ ਰਹੇ ਹਨ, ‘ਅਬਰਾਹਾਮ ਸਿਰਫ ਇੱਕ ਹੀ ਮਨੁੱਖ ਸੀ, ਫਿਰ ਵੀ ਉਹ ਧਰਤੀ ਦਾ ਮਾਲਕ ਸੀ। ਪਰ ਅਸੀਂ ਬਹੁਤ ਸਾਰੇ ਹਾਂ; ਯਕੀਨਨ ਜ਼ਮੀਨ ਸਾਨੂੰ ਸਾਡੇ ਕਬਜ਼ੇ ਵਜੋਂ ਦਿੱਤੀ ਗਈ ਹੈ।’

Ezekiel 33:24 (UKJV) Son of man, they that inhabit those wastes of the land of Israel speak, saying, Abraham was one, and he inherited the land: but we are many; the land is given us for inheritance.

22ਹੁਣ ਸ਼ਾਮ ਨੂੰ ਉਸ ਆਦਮੀ ਦੇ ਆਉਣ ਤੋਂ ਪਹਿਲਾਂ, ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸ ਆਦਮੀ ਨੇ ਸਵੇਰ ਨੂੰ ਮੇਰੇ ਕੋਲ ਆਉਣ ਤੋਂ ਪਹਿਲਾਂ ਹੀ ਮੇਰਾ ਮੂੰਹ ਖੋਲ੍ਹਿਆ। ਇਸ ਲਈ ਮੇਰਾ ਮੂੰਹ ਖੁੱਲ੍ਹ ਗਿਆ ਅਤੇ ਮੈਂ ਹੁਣ ਚੁੱਪ ਨਹੀਂ ਰਿਹਾ।

23ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

24“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੀ ਧਰਤੀ ਵਿੱਚ ਉਹਨਾਂ ਖੰਡਰਾਂ ਵਿੱਚ ਰਹਿਣ ਵਾਲੇ ਲੋਕ ਆਖ ਰਹੇ ਹਨ, ‘ਅਬਰਾਹਾਮ ਸਿਰਫ ਇੱਕ ਹੀ ਮਨੁੱਖ ਸੀ, ਫਿਰ ਵੀ ਉਹ ਧਰਤੀ ਦਾ ਮਾਲਕ ਸੀ। ਪਰ ਅਸੀਂ ਬਹੁਤ ਸਾਰੇ ਹਾਂ; ਯਕੀਨਨ ਜ਼ਮੀਨ ਸਾਨੂੰ ਸਾਡੇ ਕਬਜ਼ੇ ਵਜੋਂ ਦਿੱਤੀ ਗਈ ਹੈ।’

25ਇਸ ਲਈ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਤੁਸੀਂ ਲਹੂ ਸਮੇਤ ਮਾਸ ਖਾਂਦੇ, ਆਪਣੀਆਂ ਅੱਖਾਂ ਮੂਰਤੀਆਂ ਵੱਲ ਚੁੱਕਦੇ ਹੋ ਅਤੇ ਲਹੂ ਵਗਾਉਂਦੇ ਹੋ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ?

26ਤੁਸੀਂ ਆਪਣੀ ਤਲਵਾਰ ਉੱਤੇ ਭਰੋਸਾ ਰੱਖਦੇ ਹੋ, ਤੁਸੀਂ ਘਿਣਾਉਣੇ ਕੰਮ ਕਰਦੇ ਹੋ, ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰਦਾ ਹੈ। ਤਾਂ ਕੀ ਤੁਸੀਂ ਦੇਸ ਉੱਤੇ ਕਬਜ਼ਾ ਕਰੋਗੇ?’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.