ਹਿਜ਼ਕੀਏਲ 34

ਮੈਂ ਉਹਨਾਂ ਦੀ ਚੰਗੀ ਚਰਾਗਾਹ ਵਿੱਚ ਦੇਖਭਾਲ ਕਰਾਂਗਾ, ਅਤੇ ਉਹਨਾਂ ਦੇ ਚਰਣ ਵਾਲੀ ਜਗ੍ਹਾਂ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਵੇਗੀ, ਉੱਥੇ ਉਹ ਚੰਗੀ ਚਰਾਉਣ ਵਾਲੀ ਜ਼ਮੀਨ ਵਿੱਚ ਲੇਟਣਗੇ, ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ।

Ezekiel 34:14 (UKJV) I will feed them in a good pasture, and upon the high mountains of Israel shall their fold be: there shall they lie in a good fold, and in a fat pasture shall they feed upon the mountains of Israel.

12ਜਿਵੇਂ ਇੱਕ ਚਰਵਾਹਾ ਆਪਣੇ ਖਿੱਲਰੇ ਹੋਏ ਇੱਜੜ ਦੀ ਦੇਖਭਾਲ ਕਰਦਾ ਹੈ ਜਦੋਂ ਉਹ ਉਹਨਾਂ ਦੇ ਨਾਲ ਹੁੰਦਾ ਹੈ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ। ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਥਾਵਾਂ ਤੋਂ ਬਚਾਵਾਂਗਾ ਜਿੱਥੇ ਉਹ ਬੱਦਲਾਂ ਅਤੇ ਹਨੇਰੇ ਦੇ ਦਿਨ ਖਿੱਲਰੇ ਹੋਏ ਸਨ।

13ਮੈਂ ਉਹਨਾਂ ਨੂੰ ਕੌਮਾਂ ਵਿੱਚੋਂ ਬਾਹਰ ਲਿਆਵਾਂਗਾ ਅਤੇ ਦੇਸ਼ਾਂ ਵਿੱਚੋਂ ਇੱਕਠੇ ਕਰਾਂਗਾ, ਅਤੇ ਮੈਂ ਉਹਨਾਂ ਨੂੰ ਉਹਨਾਂ ਦੀ ਆਪਣੀ ਧਰਤੀ ਵਿੱਚ ਲਿਆਵਾਂਗਾ ਅਤੇ ਇਸਰਾਏਲ ਦੇ ਪਹਾੜਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ ਦੇ ਸਾਰੇ ਵੱਸਦੇ ਸਥਾਨਾਂ ਵਿੱਚ ਚਾਰਾਂਗਾ।

14ਮੈਂ ਉਹਨਾਂ ਦੀ ਚੰਗੀ ਚਰਾਗਾਹ ਵਿੱਚ ਦੇਖਭਾਲ ਕਰਾਂਗਾ, ਅਤੇ ਉਹਨਾਂ ਦੇ ਚਰਣ ਵਾਲੀ ਜਗ੍ਹਾਂ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਵੇਗੀ, ਉੱਥੇ ਉਹ ਚੰਗੀ ਚਰਾਉਣ ਵਾਲੀ ਜ਼ਮੀਨ ਵਿੱਚ ਲੇਟਣਗੇ, ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ।

15ਮੈਂ ਆਪ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ ਅਤੇ ਉਹਨਾਂ ਨੂੰ ਲੇਟਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

16ਮੈਂ ਗੁਆਚੀਆਂ ਨੂੰ ਲੱਭਾਂਗਾ ਅਤੇ ਅਵਾਰਾ ਫੇਰਿਆਂ ਨੂੰ ਵਾਪਸ ਲਿਆਵਾਂਗਾ। ਮੈਂ ਜ਼ਖਮੀਆਂ ਨੂੰ ਬੰਨ੍ਹਾਂਗਾ ਅਤੇ ਕਮਜ਼ੋਰਾਂ ਨੂੰ ਮਜ਼ਬੂਤ ਕਰਾਂਗਾ, ਪਰ ਪਤਲੇ ਅਤੇ ਤਕੜੇ ਨੂੰ ਮੈਂ ਤਬਾਹ ਕਰ ਦਿਆਂਗਾ। ਮੈਂ ਨਿਆਂ ਨਾਲ ਇੱਜੜ ਦੀ ਚਰਵਾਹੀ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.