14ਮੈਂ ਉਹਨਾਂ ਦੀ ਚੰਗੀ ਚਰਾਗਾਹ ਵਿੱਚ ਦੇਖਭਾਲ ਕਰਾਂਗਾ, ਅਤੇ ਉਹਨਾਂ ਦੇ ਚਰਣ ਵਾਲੀ ਜਗ੍ਹਾਂ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਵੇਗੀ, ਉੱਥੇ ਉਹ ਚੰਗੀ ਚਰਾਉਣ ਵਾਲੀ ਜ਼ਮੀਨ ਵਿੱਚ ਲੇਟਣਗੇ, ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ।
15ਮੈਂ ਆਪ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ ਅਤੇ ਉਹਨਾਂ ਨੂੰ ਲੇਟਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
16ਮੈਂ ਗੁਆਚੀਆਂ ਨੂੰ ਲੱਭਾਂਗਾ ਅਤੇ ਅਵਾਰਾ ਫੇਰਿਆਂ ਨੂੰ ਵਾਪਸ ਲਿਆਵਾਂਗਾ। ਮੈਂ ਜ਼ਖਮੀਆਂ ਨੂੰ ਬੰਨ੍ਹਾਂਗਾ ਅਤੇ ਕਮਜ਼ੋਰਾਂ ਨੂੰ ਮਜ਼ਬੂਤ ਕਰਾਂਗਾ, ਪਰ ਪਤਲੇ ਅਤੇ ਤਕੜੇ ਨੂੰ ਮੈਂ ਤਬਾਹ ਕਰ ਦਿਆਂਗਾ। ਮੈਂ ਨਿਆਂ ਨਾਲ ਇੱਜੜ ਦੀ ਚਰਵਾਹੀ ਕਰਾਂਗਾ।
17“ ‘ਜਿੱਥੋਂ ਤੱਕ ਤੇਰੇ ਲਈ, ਮੇਰੇ ਇੱਜੜ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਵੇਖੋ, ਮੈਂ ਭੇਡ ਅਤੇ ਭੇਡ ਵਿੱਚ, ਦੁੰਬਿਆਂ ਅਤੇ ਬੱਕਰਿਆਂ ਵਿੱਚ ਨਿਆਂ ਕਰਾਂਗਾ।
18ਕੀ ਇਹ ਗੱਲ ਤੁਹਾਨੂੰ ਨਿੱਕੀ ਜਿਹੀ ਲੱਗਦੀ ਕਿ ਤੁਸੀਂ ਚੰਗੀ ਚਰਾਂਦ ਚਰ ਲਓ ਅਤੇ ਬਾਕੀ ਚਰਾਂਦ ਪੈਰਾਂ ਹੇਠਾਂ ਮਿੱਧ ਦਿਓ? ਅਤੇ ਸਾਫ਼ ਪਾਣੀ ਪੀਵੋ ਅਤੇ ਬਾਕੀ ਦੇ ਪਾਣੀ ਨੂੰ ਪੈਰਾਂ ਨਾਲ ਘਚੋਲ ਦਿਓ?