ਹਿਜ਼ਕੀਏਲ 34

ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਮੇਰਾ ਸੇਵਕ ਦਾਵੀਦ ਉਹਨਾਂ ਵਿੱਚ ਰਾਜਕੁਮਾਰ ਹੋਵੇਗਾ। ਮੈਂ ਯਾਹਵੇਹ ਨੇ ਬੋਲਿਆ ਹੈ।

Ezekiel 34:24 (UKJV) And I the LORD will be their God, and my servant David a prince among them; I the LORD have spoken it.

22ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਅਤੇ ਉਹ ਲੁੱਟਿਆ ਨਹੀਂ ਜਾਵੇਗਾ। ਮੈਂ ਇੱਕ ਭੇਡ ਅਤੇ ਦੂਜੀ ਵਿੱਚ ਨਿਆਂ ਕਰਾਂਗਾ।

23ਮੈਂ ਉਹਨਾਂ ਉੱਤੇ ਇੱਕ ਚਰਵਾਹਾਂ ਠਹਿਰਾਵਾਂਗਾ, ਮੇਰਾ ਸੇਵਕ ਦਾਵੀਦ, ਅਤੇ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹ ਉਹਨਾਂ ਦਾ ਚਰਵਾਹਾਂ ਹੋਵੇਗਾ।

24ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਮੇਰਾ ਸੇਵਕ ਦਾਵੀਦ ਉਹਨਾਂ ਵਿੱਚ ਰਾਜਕੁਮਾਰ ਹੋਵੇਗਾ। ਮੈਂ ਯਾਹਵੇਹ ਨੇ ਬੋਲਿਆ ਹੈ।

25“ ‘ਮੈਂ ਉਹਨਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ ਅਤੇ ਦੇਸ਼ ਨੂੰ ਵਹਿਸ਼ੀ ਦਰਿੰਦਿਆਂ ਤੋਂ ਮੁਕਤ ਕਰ ਦਿਆਂਗਾ ਤਾਂ ਜੋ ਉਹ ਉਜਾੜ ਵਿੱਚ ਰਹਿਣ ਅਤੇ ਜੰਗਲਾਂ ਵਿੱਚ ਸੁਰੱਖਿਆ ਨਾਲ ਸੌਂ ਸਕਣ।

26ਮੈਂ ਉਹਨਾਂ ਨੂੰ ਅਤੇ ਉਹਨਾਂ ਸਥਾਨਾਂ ਨੂੰ ਜੋ ਮੇਰੇ ਪਰਬਤ ਦੇ ਆਲੇ-ਦੁਆਲੇ ਹਨ, ਬਰਕਤ ਦਾ ਕਾਰਨ ਬਣਾਵਾਂਗਾ ਅਤੇ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਬਰਕਤ ਦੀ ਵਰਖਾ ਵਰ੍ਹੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.