ਹਿਜ਼ਕੀਏਲ 34

ਮੈਂ ਉਹਨਾਂ ਉੱਤੇ ਇੱਕ ਚਰਵਾਹਾਂ ਠਹਿਰਾਵਾਂਗਾ, ਮੇਰਾ ਸੇਵਕ ਦਾਵੀਦ, ਅਤੇ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹ ਉਹਨਾਂ ਦਾ ਚਰਵਾਹਾਂ ਹੋਵੇਗਾ।

Ezekiel 34:23 (UKJV) And I will set up one shepherd over them, and he shall feed them, even my servant David; he shall feed them, and he shall be their shepherd.

21ਕਿਉਂ ਜੋ ਤੁਸੀਂ ਉਹਨਾਂ ਨੂੰ ਪਾਸੇ ਉੱਤੇ ਮੋਢੇ ਮਾਰ ਕੇ ਧੱਕਿਆ ਹੈ ਅਤੇ ਸਾਰੀਆਂ ਲਿੱਸੀਆਂ ਨੂੰ ਆਪਣੇ ਸਿੰਗਾਂ ਨਾਲ ਧੱਕਿਆ ਹੈ, ਇੱਥੋਂ ਤੱਕ ਕਿ ਉਹ ਖਿੱਲਰ ਗਈਆਂ,

22ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਅਤੇ ਉਹ ਲੁੱਟਿਆ ਨਹੀਂ ਜਾਵੇਗਾ। ਮੈਂ ਇੱਕ ਭੇਡ ਅਤੇ ਦੂਜੀ ਵਿੱਚ ਨਿਆਂ ਕਰਾਂਗਾ।

23ਮੈਂ ਉਹਨਾਂ ਉੱਤੇ ਇੱਕ ਚਰਵਾਹਾਂ ਠਹਿਰਾਵਾਂਗਾ, ਮੇਰਾ ਸੇਵਕ ਦਾਵੀਦ, ਅਤੇ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹ ਉਹਨਾਂ ਦਾ ਚਰਵਾਹਾਂ ਹੋਵੇਗਾ।

24ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਮੇਰਾ ਸੇਵਕ ਦਾਵੀਦ ਉਹਨਾਂ ਵਿੱਚ ਰਾਜਕੁਮਾਰ ਹੋਵੇਗਾ। ਮੈਂ ਯਾਹਵੇਹ ਨੇ ਬੋਲਿਆ ਹੈ।

25“ ‘ਮੈਂ ਉਹਨਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ ਅਤੇ ਦੇਸ਼ ਨੂੰ ਵਹਿਸ਼ੀ ਦਰਿੰਦਿਆਂ ਤੋਂ ਮੁਕਤ ਕਰ ਦਿਆਂਗਾ ਤਾਂ ਜੋ ਉਹ ਉਜਾੜ ਵਿੱਚ ਰਹਿਣ ਅਤੇ ਜੰਗਲਾਂ ਵਿੱਚ ਸੁਰੱਖਿਆ ਨਾਲ ਸੌਂ ਸਕਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.