ਹਿਜ਼ਕੀਏਲ 36

ਮੈਂ ਲੋਕਾਂ ਨੂੰ, ਮੇਰੇ ਲੋਕ ਇਸਰਾਏਲ ਨੂੰ ਤੁਹਾਡੇ ਉੱਤੇ ਰਹਿਣ ਦਾ ਕਾਰਨ ਦਿਆਂਗਾ। ਉਹ ਤੁਹਾਡੇ ਉੱਤੇ ਕਬਜ਼ਾ ਕਰਨਗੇ, ਅਤੇ ਤੁਸੀਂ ਉਹਨਾਂ ਦੀ ਵਿਰਾਸਤ ਹੋਵੋਗੇ; ਤੁਸੀਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਤੋਂ ਕਦੇ ਵੀ ਵਾਂਝਾ ਨਹੀਂ ਕਰੋਗੇ।

Ezekiel 36:12 (UKJV) Yea, I will cause men to walk upon you, even my people Israel; and they shall possess you, and you shall be their inheritance, and you shall no more henceforth bereave them of men.

10ਮੈਂ ਆਦਮੀਆਂ ਨੂੰ ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ। ਸ਼ਹਿਰ ਵਸਾਏ ਜਾਣਗੇ ਅਤੇ ਉਜਾੜ ਸਥਾਨ ਫੇਰ ਬਣਾਏ ਜਾਣਗੇ।

11ਮੈਂ ਤੇਰੇ ਉੱਤੇ ਰਹਿਣ ਵਾਲੇ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਵਧਾਵਾਂਗਾ, ਅਤੇ ਉਹ ਫਲਦਾਰ ਹੋਣਗੇ ਅਤੇ ਬਹੁਤ ਸਾਰੇ ਹੋਣਗੇ। ਮੈਂ ਤੁਹਾਡੇ ਉੱਤੇ ਪਹਿਲਾਂ ਵਾਂਗ ਲੋਕਾਂ ਨੂੰ ਵਸਾਵਾਂਗਾ ਅਤੇ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਖੁਸ਼ਹਾਲ ਬਣਾਵਾਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

12ਮੈਂ ਲੋਕਾਂ ਨੂੰ, ਮੇਰੇ ਲੋਕ ਇਸਰਾਏਲ ਨੂੰ ਤੁਹਾਡੇ ਉੱਤੇ ਰਹਿਣ ਦਾ ਕਾਰਨ ਦਿਆਂਗਾ। ਉਹ ਤੁਹਾਡੇ ਉੱਤੇ ਕਬਜ਼ਾ ਕਰਨਗੇ, ਅਤੇ ਤੁਸੀਂ ਉਹਨਾਂ ਦੀ ਵਿਰਾਸਤ ਹੋਵੋਗੇ; ਤੁਸੀਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਤੋਂ ਕਦੇ ਵੀ ਵਾਂਝਾ ਨਹੀਂ ਕਰੋਗੇ।

13“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਕੁਝ ਲੋਕ ਤੁਹਾਨੂੰ ਆਖਦੇ ਹਨ, “ਤੁਸੀਂ ਲੋਕਾਂ ਨੂੰ ਖਾ ਜਾਂਦੇ ਹੋ ਅਤੇ ਆਪਣੀ ਕੌਮ ਨੂੰ ਉਸ ਦੇ ਬੱਚਿਆਂ ਤੋਂ ਵਾਂਝੇ ਰੱਖਦੇ ਹੋ,”

14ਇਸ ਲਈ ਤੁਸੀਂ ਹੁਣ ਲੋਕਾਂ ਨੂੰ ਨਹੀਂ ਖਾਓਗੇ ਅਤੇ ਨਾ ਹੀ ਆਪਣੀ ਕੌਮ ਨੂੰ ਬੇ-ਔਲਾਦ ਬਣਾਉਗੇ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.