12ਮੈਂ ਲੋਕਾਂ ਨੂੰ, ਮੇਰੇ ਲੋਕ ਇਸਰਾਏਲ ਨੂੰ ਤੁਹਾਡੇ ਉੱਤੇ ਰਹਿਣ ਦਾ ਕਾਰਨ ਦਿਆਂਗਾ। ਉਹ ਤੁਹਾਡੇ ਉੱਤੇ ਕਬਜ਼ਾ ਕਰਨਗੇ, ਅਤੇ ਤੁਸੀਂ ਉਹਨਾਂ ਦੀ ਵਿਰਾਸਤ ਹੋਵੋਗੇ; ਤੁਸੀਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਤੋਂ ਕਦੇ ਵੀ ਵਾਂਝਾ ਨਹੀਂ ਕਰੋਗੇ।
13“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਕੁਝ ਲੋਕ ਤੁਹਾਨੂੰ ਆਖਦੇ ਹਨ, “ਤੁਸੀਂ ਲੋਕਾਂ ਨੂੰ ਖਾ ਜਾਂਦੇ ਹੋ ਅਤੇ ਆਪਣੀ ਕੌਮ ਨੂੰ ਉਸ ਦੇ ਬੱਚਿਆਂ ਤੋਂ ਵਾਂਝੇ ਰੱਖਦੇ ਹੋ,”
14ਇਸ ਲਈ ਤੁਸੀਂ ਹੁਣ ਲੋਕਾਂ ਨੂੰ ਨਹੀਂ ਖਾਓਗੇ ਅਤੇ ਨਾ ਹੀ ਆਪਣੀ ਕੌਮ ਨੂੰ ਬੇ-ਔਲਾਦ ਬਣਾਉਗੇ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
15ਮੈਂ ਤੁਹਾਨੂੰ ਹੁਣ ਕੌਮਾਂ ਦੇ ਤਾਅਨੇ ਨਹੀਂ ਸੁਣਾਵਾਂਗਾ, ਅਤੇ ਹੁਣ ਤੋਂ ਤੁਸੀਂ ਲੋਕਾਂ ਦੀ ਨਿੰਦਿਆ ਨਹੀਂ ਕਰੋਗੇ ਅਤੇ ਨਾ ਹੀ ਆਪਣੀ ਕੌਮ ਨੂੰ ਤਬਾਹ ਕਰੋਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
16ਫਿਰ ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: