14ਇਸ ਲਈ ਤੁਸੀਂ ਹੁਣ ਲੋਕਾਂ ਨੂੰ ਨਹੀਂ ਖਾਓਗੇ ਅਤੇ ਨਾ ਹੀ ਆਪਣੀ ਕੌਮ ਨੂੰ ਬੇ-ਔਲਾਦ ਬਣਾਉਗੇ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
15ਮੈਂ ਤੁਹਾਨੂੰ ਹੁਣ ਕੌਮਾਂ ਦੇ ਤਾਅਨੇ ਨਹੀਂ ਸੁਣਾਵਾਂਗਾ, ਅਤੇ ਹੁਣ ਤੋਂ ਤੁਸੀਂ ਲੋਕਾਂ ਦੀ ਨਿੰਦਿਆ ਨਹੀਂ ਕਰੋਗੇ ਅਤੇ ਨਾ ਹੀ ਆਪਣੀ ਕੌਮ ਨੂੰ ਤਬਾਹ ਕਰੋਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
16ਫਿਰ ਮੇਰੇ ਕੋਲ ਯਾਹਵੇਹ ਦਾ ਬਚਨ ਆਇਆ:
17“ਹੇ ਮਨੁੱਖ ਦੇ ਪੁੱਤਰ, ਜਦੋਂ ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿ ਰਹੇ ਸਨ, ਤਾਂ ਉਹਨਾਂ ਨੇ ਆਪਣੇ ਚਾਲ-ਚਲਣ ਅਤੇ ਆਪਣੇ ਕੰਮਾਂ ਦੁਆਰਾ ਇਸ ਨੂੰ ਪਲੀਤ ਕੀਤਾ। ਉਹਨਾਂ ਦਾ ਚਾਲ-ਚਲਣ ਮੇਰੀ ਨਜ਼ਰ ਵਿੱਚ ਇੱਕ ਔਰਤ ਦੀ ਮਾਸਿਕ ਅਸ਼ੁੱਧਤਾ ਵਰਗਾ ਸੀ।
18ਇਸ ਲਈ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹਿਆ ਕਿਉਂਕਿ ਉਹਨਾਂ ਨੇ ਦੇਸ਼ ਵਿੱਚ ਲਹੂ ਵਹਾਇਆ ਸੀ ਅਤੇ ਉਹਨਾਂ ਨੇ ਆਪਣੇ ਬੁੱਤਾਂ ਨਾਲ ਇਸ ਨੂੰ ਭ੍ਰਿਸ਼ਟ ਕੀਤਾ ਸੀ।