ਹਿਜ਼ਕੀਏਲ 36

ਇਸ ਲਈ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹਿਆ ਕਿਉਂਕਿ ਉਹਨਾਂ ਨੇ ਦੇਸ਼ ਵਿੱਚ ਲਹੂ ਵਹਾਇਆ ਸੀ ਅਤੇ ਉਹਨਾਂ ਨੇ ਆਪਣੇ ਬੁੱਤਾਂ ਨਾਲ ਇਸ ਨੂੰ ਭ੍ਰਿਸ਼ਟ ਕੀਤਾ ਸੀ।

Ezekiel 36:18 (UKJV) Wherefore I poured my fury upon them for the blood that they had shed upon the land, and for their idols wherewith they had polluted it:

16ਫਿਰ ਮੇਰੇ ਕੋਲ ਯਾਹਵੇਹ ਦਾ ਬਚਨ ਆਇਆ:

17“ਹੇ ਮਨੁੱਖ ਦੇ ਪੁੱਤਰ, ਜਦੋਂ ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿ ਰਹੇ ਸਨ, ਤਾਂ ਉਹਨਾਂ ਨੇ ਆਪਣੇ ਚਾਲ-ਚਲਣ ਅਤੇ ਆਪਣੇ ਕੰਮਾਂ ਦੁਆਰਾ ਇਸ ਨੂੰ ਪਲੀਤ ਕੀਤਾ। ਉਹਨਾਂ ਦਾ ਚਾਲ-ਚਲਣ ਮੇਰੀ ਨਜ਼ਰ ਵਿੱਚ ਇੱਕ ਔਰਤ ਦੀ ਮਾਸਿਕ ਅਸ਼ੁੱਧਤਾ ਵਰਗਾ ਸੀ।

18ਇਸ ਲਈ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹਿਆ ਕਿਉਂਕਿ ਉਹਨਾਂ ਨੇ ਦੇਸ਼ ਵਿੱਚ ਲਹੂ ਵਹਾਇਆ ਸੀ ਅਤੇ ਉਹਨਾਂ ਨੇ ਆਪਣੇ ਬੁੱਤਾਂ ਨਾਲ ਇਸ ਨੂੰ ਭ੍ਰਿਸ਼ਟ ਕੀਤਾ ਸੀ।

19ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿੰਡਾ ਦਿੱਤਾ, ਅਤੇ ਉਹ ਦੇਸ਼ਾਂ ਵਿੱਚ ਖਿੱਲਰ ਗਏ। ਮੈਂ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਉਹਨਾਂ ਦਾ ਨਿਰਣਾ ਕੀਤਾ।

20ਅਤੇ ਜਿੱਥੇ ਵੀ ਉਹ ਕੌਮਾਂ ਵਿੱਚ ਗਏ ਉਹਨਾਂ ਨੇ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕੀਤਾ, ਕਿਉਂਕਿ ਉਹਨਾਂ ਬਾਰੇ ਕਿਹਾ ਗਿਆ ਸੀ, ‘ਇਹ ਯਾਹਵੇਹ ਦੇ ਲੋਕ ਹਨ, ਅਤੇ ਫਿਰ ਵੀ ਉਹਨਾਂ ਨੂੰ ਉਸਦੀ ਧਰਤੀ ਛੱਡਣੀ ਪਈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.