ਹਿਜ਼ਕੀਏਲ 36

ਅਤੇ ਜਿੱਥੇ ਵੀ ਉਹ ਕੌਮਾਂ ਵਿੱਚ ਗਏ ਉਹਨਾਂ ਨੇ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕੀਤਾ, ਕਿਉਂਕਿ ਉਹਨਾਂ ਬਾਰੇ ਕਿਹਾ ਗਿਆ ਸੀ, ‘ਇਹ ਯਾਹਵੇਹ ਦੇ ਲੋਕ ਹਨ, ਅਤੇ ਫਿਰ ਵੀ ਉਹਨਾਂ ਨੂੰ ਉਸਦੀ ਧਰਤੀ ਛੱਡਣੀ ਪਈ।’

Ezekiel 36:20 (UKJV) And when they entered unto the heathen, where they went, they profaned my holy name, when they said to them, These are the people of the LORD, and are gone forth out of his land.

18ਇਸ ਲਈ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹਿਆ ਕਿਉਂਕਿ ਉਹਨਾਂ ਨੇ ਦੇਸ਼ ਵਿੱਚ ਲਹੂ ਵਹਾਇਆ ਸੀ ਅਤੇ ਉਹਨਾਂ ਨੇ ਆਪਣੇ ਬੁੱਤਾਂ ਨਾਲ ਇਸ ਨੂੰ ਭ੍ਰਿਸ਼ਟ ਕੀਤਾ ਸੀ।

19ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿੰਡਾ ਦਿੱਤਾ, ਅਤੇ ਉਹ ਦੇਸ਼ਾਂ ਵਿੱਚ ਖਿੱਲਰ ਗਏ। ਮੈਂ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਉਹਨਾਂ ਦਾ ਨਿਰਣਾ ਕੀਤਾ।

20ਅਤੇ ਜਿੱਥੇ ਵੀ ਉਹ ਕੌਮਾਂ ਵਿੱਚ ਗਏ ਉਹਨਾਂ ਨੇ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕੀਤਾ, ਕਿਉਂਕਿ ਉਹਨਾਂ ਬਾਰੇ ਕਿਹਾ ਗਿਆ ਸੀ, ‘ਇਹ ਯਾਹਵੇਹ ਦੇ ਲੋਕ ਹਨ, ਅਤੇ ਫਿਰ ਵੀ ਉਹਨਾਂ ਨੂੰ ਉਸਦੀ ਧਰਤੀ ਛੱਡਣੀ ਪਈ।’

21ਮੈਨੂੰ ਆਪਣੇ ਪਵਿੱਤਰ ਨਾਮ ਦੀ ਚਿੰਤਾ ਸੀ, ਜਿਸ ਨੂੰ ਇਸਰਾਏਲ ਦੇ ਲੋਕਾਂ ਨੇ ਉਹਨਾਂ ਕੌਮਾਂ ਵਿੱਚ ਜਿੱਥੇ ਉਹ ਗਏ ਸਨ, ਅਪਵਿੱਤਰ ਕੀਤਾ ਸੀ।

22“ਇਸ ਲਈ ਇਸਰਾਏਲੀਆਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸਰਾਏਲ ਦੇ ਲੋਕੋ, ਇਹ ਜੋ ਗੱਲਾਂ ਮੈਂ ਕਰਨ ਜਾ ਰਿਹਾ ਹਾਂ, ਤੁਹਾਡੇ ਲਈ ਨਹੀਂ ਹੈ ਕਿ ਇਹ ਸਗੋਂ ਆਪਣੇ ਪਵਿੱਤਰ ਨਾਮ ਦੀ ਖ਼ਾਤਰ, ਜਿਸਨੂੰ ਤੁਸੀਂ ਉਹਨਾਂ ਕੌਮਾਂ ਵਿੱਚ ਅਪਵਿੱਤਰ ਕੀਤਾ ਹੈ ਜਿੱਥੇ ਤੁਸੀਂ ਗਏ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.