ਹਿਜ਼ਕੀਏਲ 36

“ਇਸ ਲਈ ਇਸਰਾਏਲੀਆਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸਰਾਏਲ ਦੇ ਲੋਕੋ, ਇਹ ਜੋ ਗੱਲਾਂ ਮੈਂ ਕਰਨ ਜਾ ਰਿਹਾ ਹਾਂ, ਤੁਹਾਡੇ ਲਈ ਨਹੀਂ ਹੈ ਕਿ ਇਹ ਸਗੋਂ ਆਪਣੇ ਪਵਿੱਤਰ ਨਾਮ ਦੀ ਖ਼ਾਤਰ, ਜਿਸਨੂੰ ਤੁਸੀਂ ਉਹਨਾਂ ਕੌਮਾਂ ਵਿੱਚ ਅਪਵਿੱਤਰ ਕੀਤਾ ਹੈ ਜਿੱਥੇ ਤੁਸੀਂ ਗਏ ਹੋ।

Ezekiel 36:22 (UKJV) Therefore say unto the house of Israel, thus says the Lord GOD; I do not this for your sakes, O house of Israel, but for mine holy name's sake, which all of you have profaned among the heathen, where all of you went.

20ਅਤੇ ਜਿੱਥੇ ਵੀ ਉਹ ਕੌਮਾਂ ਵਿੱਚ ਗਏ ਉਹਨਾਂ ਨੇ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕੀਤਾ, ਕਿਉਂਕਿ ਉਹਨਾਂ ਬਾਰੇ ਕਿਹਾ ਗਿਆ ਸੀ, ‘ਇਹ ਯਾਹਵੇਹ ਦੇ ਲੋਕ ਹਨ, ਅਤੇ ਫਿਰ ਵੀ ਉਹਨਾਂ ਨੂੰ ਉਸਦੀ ਧਰਤੀ ਛੱਡਣੀ ਪਈ।’

21ਮੈਨੂੰ ਆਪਣੇ ਪਵਿੱਤਰ ਨਾਮ ਦੀ ਚਿੰਤਾ ਸੀ, ਜਿਸ ਨੂੰ ਇਸਰਾਏਲ ਦੇ ਲੋਕਾਂ ਨੇ ਉਹਨਾਂ ਕੌਮਾਂ ਵਿੱਚ ਜਿੱਥੇ ਉਹ ਗਏ ਸਨ, ਅਪਵਿੱਤਰ ਕੀਤਾ ਸੀ।

22“ਇਸ ਲਈ ਇਸਰਾਏਲੀਆਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸਰਾਏਲ ਦੇ ਲੋਕੋ, ਇਹ ਜੋ ਗੱਲਾਂ ਮੈਂ ਕਰਨ ਜਾ ਰਿਹਾ ਹਾਂ, ਤੁਹਾਡੇ ਲਈ ਨਹੀਂ ਹੈ ਕਿ ਇਹ ਸਗੋਂ ਆਪਣੇ ਪਵਿੱਤਰ ਨਾਮ ਦੀ ਖ਼ਾਤਰ, ਜਿਸਨੂੰ ਤੁਸੀਂ ਉਹਨਾਂ ਕੌਮਾਂ ਵਿੱਚ ਅਪਵਿੱਤਰ ਕੀਤਾ ਹੈ ਜਿੱਥੇ ਤੁਸੀਂ ਗਏ ਹੋ।

23ਮੈਂ ਆਪਣੇ ਮਹਾਨ ਨਾਮ ਦੀ ਪਵਿੱਤਰਤਾ ਦਿਖਾਵਾਂਗਾ, ਜੋ ਕੌਮਾਂ ਵਿੱਚ ਅਪਵਿੱਤਰ ਹੋਇਆ ਹੈ, ਜਿਸ ਨਾਮ ਨੂੰ ਤੂੰ ਉਹਨਾਂ ਵਿੱਚ ਅਪਵਿੱਤਰ ਕੀਤਾ ਹੈ। ਤਦ ਕੌਮਾਂ ਜਾਣ ਲੈਣਗੀਆਂ ਕਿ ਮੈਂ ਯਾਹਵੇਹ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਜਦੋਂ ਮੈਂ ਉਹਨਾਂ ਦੀਆਂ ਅੱਖਾਂ ਦੇ ਸਾਮ੍ਹਣੇ ਤੁਹਾਡੇ ਦੁਆਰਾ ਪਵਿੱਤਰ ਸਾਬਤ ਹੋਵਾਂਗਾ।

24“ ‘ਕਿਉਂਕਿ ਮੈਂ ਤੁਹਾਨੂੰ ਕੌਮਾਂ ਵਿੱਚੋਂ ਕੱਢ ਲਵਾਂਗਾ; ਮੈਂ ਤੁਹਾਨੂੰ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਵਿੱਚ ਵਾਪਸ ਲਿਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.