ਹਿਜ਼ਕੀਏਲ 36

“ ‘ਕਿਉਂਕਿ ਮੈਂ ਤੁਹਾਨੂੰ ਕੌਮਾਂ ਵਿੱਚੋਂ ਕੱਢ ਲਵਾਂਗਾ; ਮੈਂ ਤੁਹਾਨੂੰ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਵਿੱਚ ਵਾਪਸ ਲਿਆਵਾਂਗਾ।

Ezekiel 36:24 (UKJV) For I will take you from among the heathen, and gather you out of all countries, and will bring you into your own land.

22“ਇਸ ਲਈ ਇਸਰਾਏਲੀਆਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸਰਾਏਲ ਦੇ ਲੋਕੋ, ਇਹ ਜੋ ਗੱਲਾਂ ਮੈਂ ਕਰਨ ਜਾ ਰਿਹਾ ਹਾਂ, ਤੁਹਾਡੇ ਲਈ ਨਹੀਂ ਹੈ ਕਿ ਇਹ ਸਗੋਂ ਆਪਣੇ ਪਵਿੱਤਰ ਨਾਮ ਦੀ ਖ਼ਾਤਰ, ਜਿਸਨੂੰ ਤੁਸੀਂ ਉਹਨਾਂ ਕੌਮਾਂ ਵਿੱਚ ਅਪਵਿੱਤਰ ਕੀਤਾ ਹੈ ਜਿੱਥੇ ਤੁਸੀਂ ਗਏ ਹੋ।

23ਮੈਂ ਆਪਣੇ ਮਹਾਨ ਨਾਮ ਦੀ ਪਵਿੱਤਰਤਾ ਦਿਖਾਵਾਂਗਾ, ਜੋ ਕੌਮਾਂ ਵਿੱਚ ਅਪਵਿੱਤਰ ਹੋਇਆ ਹੈ, ਜਿਸ ਨਾਮ ਨੂੰ ਤੂੰ ਉਹਨਾਂ ਵਿੱਚ ਅਪਵਿੱਤਰ ਕੀਤਾ ਹੈ। ਤਦ ਕੌਮਾਂ ਜਾਣ ਲੈਣਗੀਆਂ ਕਿ ਮੈਂ ਯਾਹਵੇਹ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਜਦੋਂ ਮੈਂ ਉਹਨਾਂ ਦੀਆਂ ਅੱਖਾਂ ਦੇ ਸਾਮ੍ਹਣੇ ਤੁਹਾਡੇ ਦੁਆਰਾ ਪਵਿੱਤਰ ਸਾਬਤ ਹੋਵਾਂਗਾ।

24“ ‘ਕਿਉਂਕਿ ਮੈਂ ਤੁਹਾਨੂੰ ਕੌਮਾਂ ਵਿੱਚੋਂ ਕੱਢ ਲਵਾਂਗਾ; ਮੈਂ ਤੁਹਾਨੂੰ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਵਿੱਚ ਵਾਪਸ ਲਿਆਵਾਂਗਾ।

25ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ, ਅਤੇ ਤੁਸੀਂ ਸ਼ੁੱਧ ਹੋ ਜਾਵੋਗੇ; ਮੈਂ ਤੁਹਾਨੂੰ ਤੁਹਾਡੀਆਂ ਸਾਰੀਆਂ ਅਸ਼ੁੱਧੀਆਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਸ਼ੁੱਧ ਕਰਾਂਗਾ।

26ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਤੁਹਾਡੇ ਵਿੱਚ ਇੱਕ ਨਵਾਂ ਆਤਮਾ ਪਾਵਾਂਗਾ; ਮੈਂ ਤੇਰੇ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਮਾਸ ਦਾ ਦਿਲ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.