23ਮੈਂ ਆਪਣੇ ਮਹਾਨ ਨਾਮ ਦੀ ਪਵਿੱਤਰਤਾ ਦਿਖਾਵਾਂਗਾ, ਜੋ ਕੌਮਾਂ ਵਿੱਚ ਅਪਵਿੱਤਰ ਹੋਇਆ ਹੈ, ਜਿਸ ਨਾਮ ਨੂੰ ਤੂੰ ਉਹਨਾਂ ਵਿੱਚ ਅਪਵਿੱਤਰ ਕੀਤਾ ਹੈ। ਤਦ ਕੌਮਾਂ ਜਾਣ ਲੈਣਗੀਆਂ ਕਿ ਮੈਂ ਯਾਹਵੇਹ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਜਦੋਂ ਮੈਂ ਉਹਨਾਂ ਦੀਆਂ ਅੱਖਾਂ ਦੇ ਸਾਮ੍ਹਣੇ ਤੁਹਾਡੇ ਦੁਆਰਾ ਪਵਿੱਤਰ ਸਾਬਤ ਹੋਵਾਂਗਾ।
24“ ‘ਕਿਉਂਕਿ ਮੈਂ ਤੁਹਾਨੂੰ ਕੌਮਾਂ ਵਿੱਚੋਂ ਕੱਢ ਲਵਾਂਗਾ; ਮੈਂ ਤੁਹਾਨੂੰ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਵਿੱਚ ਵਾਪਸ ਲਿਆਵਾਂਗਾ।
25ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ, ਅਤੇ ਤੁਸੀਂ ਸ਼ੁੱਧ ਹੋ ਜਾਵੋਗੇ; ਮੈਂ ਤੁਹਾਨੂੰ ਤੁਹਾਡੀਆਂ ਸਾਰੀਆਂ ਅਸ਼ੁੱਧੀਆਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਸ਼ੁੱਧ ਕਰਾਂਗਾ।
26ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਤੁਹਾਡੇ ਵਿੱਚ ਇੱਕ ਨਵਾਂ ਆਤਮਾ ਪਾਵਾਂਗਾ; ਮੈਂ ਤੇਰੇ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਮਾਸ ਦਾ ਦਿਲ ਦਿਆਂਗਾ।
27ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ।